ਸੰਗਰੂਰ: ਡੇਰਾ ਮੁਖੀ ਰਾਮ ਰਹੀਮ 'ਤੇ 25 ਅਗਸਤ ਨੂੰ ਪੰਚਕੁਲਾ ਦੀ ਸੀਬੀਆਈ ਕੋਰਟ 'ਚ ਆਉਣ ਵਾਲੇ ਫੈਸਲੇ ਸਬੰਧੀ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਸਾਰੇ ਸ਼ਾਂਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰਟ 'ਤੇ ਪੂਰਾ ਭਰੋਸਾ ਹੈ ਕਿ ਫੈਸਲਾ ਉਨ੍ਹਾਂ ਦੇ ਹੱਕ 'ਚ ਹੀ ਆਵੇਗਾ। ਜੇਕਰ ਫੈਸਲਾ ਉਨ੍ਹਾਂ ਦੇ ਖਿਲਾਫ਼ ਆਉਂਦਾ ਹੈ ਤਾਂ ਅਸੀਂ ਕਿਸੇ ਵੀ ਹੱਦ ਤੱਕ ਗੁਜਰ ਸਕਦੇ ਹਾਂ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਸਾਧਵੀ ਕੋਰਟ 'ਚ ਆਪਣੇ ਬਿਆਨਾਂ ਤੋਂ ਮੁੱਕਰ ਚੁੱਕੀ ਹੈ ਤੇ ਇਸ ਦੇ ਬਾਵਜੂਦ ਵੀ ਗੁਰੂ ਜੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਹਾਲਾਂਕਿ ਡੇਰਾ ਸਿਰਸਾ ਵੱਲੋਂ ਪੰਜਾਬ ਪ੍ਰਬੰਧਨ ਦੇ ਲਈ ਬਣਾਈ ਗਈ 45 ਮੈਂਬਰੀ ਕਮੇਟੀ ਦੇ ਮੈਂਬਰ ਹਰਿੰਦਰ ਇਨਸ ਨੇ ਉਮੀਦਾ ਜਾਹਿਰ ਕੀਤੀ ਹੈ ਕਿ ਕੋਰਟ ਦਾ ਫੈਸਲਾ ਡੇਰਾ ਮੁਖੀ ਦੇ ਹੱਕ 'ਚ ਹੀ ਆਵੇਗਾ। ਉਨ੍ਹਾਂ ਕਿਹਾ ਕਿ ਹਰ ਪੇਸ਼ੀ ਦੀ ਤਰ੍ਹਾਂ ਡੇਰੇ ਦੇ ਪੈਰੋਕਾਰ ਪੰਚਕੁਲਾ ਆਪਣੀ ਸ਼ਰਧਾ ਅਨੁਸਾਰ ਜ਼ਰੂਰ ਪਹੁੰਚਣਗੇ। ਉਥੇ ਦੂਜੇ ਪਾਸੇ ਕਰਨਾਲ ਤੋਂ ਸੈਂਕੜੇ ਸ਼ਰਧਾਲੂ ਪੰਚਕੁਲਾ ਲਈ ਰਵਾਨਾ ਹੋਏ।