ਪੰਜਾਬ ਅਤੇ ਚੰਡੀਗੜ੍ਹ ਪੁਲਿਸ 'ਚ 31 ਘੰਟੇ ਦਾ ਡਰਾਮਾ; ਹਾਈਕੋਰਟ ਦਾ ਹੁਕਮ ਪਿਆ ਭਾਰੀ, ਮੁਲਜ਼ਮ ਦੀ ਕਸਟਡੀ ਰੋਪੜ ਪੁਲਿਸ ਨੂੰ ਦੇਣੀ ਪਈ
ਨਵਨੀਤ ਚਤੁਰਵੇਦੀ ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਸਖਸ਼ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਆਹਮਣੇ-ਸਾਹਮਣੇ ਹੋਈਆਂ ਪਈਆਂ ਸਨ। ਲੰਬੀ ਖਿੱਚੋਤਾਣ ਤੋਂ ਬਾਅਦ ਆਖੀਰਕਾਰ ਪੰਜਾਬ ਪੁਲਿਸ ਨੂੰ ਕਸਟਡੀ..

Navneet Chaturvedi arrested by Ropar Police: ਨਵਨੀਤ ਚਤੁਰਵੇਦੀ ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ। ਇਸ ਸਖਸ਼ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਆਹਮਣੇ-ਸਾਹਮਣੇ ਹੋਈਆਂ ਪਈਆਂ ਸਨ। ਦੱਸ ਦਈਏ ਪੰਜਾਬ ਦੀ ਰਾਜ ਸਭਾ ਸੀਟ 'ਤੇ ਫਰਜ਼ੀ ਸਪੋਰਟ ਨਾਲ ਨਾਮਜ਼ਦਗੀ ਭਰਨ ਵਾਲੇ ਨਵਨੀਤ ਚਤੁਰਵੇਦੀ ਦੀ ਕਸਟਡੀ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੂੰ ਝਟਕਾ ਲੱਗਾ। ਪੰਜਾਬ ਅਤੇ ਚੰਡੀਗੜ੍ਹ ਦੀ ਪੁਲਿਸ ਵਿਚਕਾਰ ਮੰਗਲਵਾਰ ਦੁਪਹਿਰ ਡੇਢ ਵਜੇ ਤੋਂ ਬੁੱਧਵਾਰ ਦੀ ਰਾਤ ਸਾਡੇ 8 ਵਜੇ ਤੱਕ 31 ਘੰਟੇ ਡਰਾਮਾ ਚੱਲਿਆ। ਚੰਡੀਗੜ੍ਹ ਪੁਲਿਸ ਅੜ ਗਈ ਕਿ ਨਵਨੀਤ ਦੀ ਕਸਟਡੀ ਨਹੀਂ ਦੇਵੇਗੀ।
ਪੰਜਾਬ ਪੁਲਿਸ ਉਸ ਨੂੰ ਰੋਪੜ ਵਿੱਚ ਰਜਿਸਟਰ ਕੇਸ ਵਿੱਚ ਲੈ ਜਾਣ ਲਈ ਸੈਕਟਰ 3 ਥਾਣੇ ਵਿੱਚ ਡੇਰਾ ਪਾ ਕੇ ਬੈਠ ਗਈ। ਅੰਤ ਵਿੱਚ ਇਸ ਤੋਂ ਪਹਿਲਾਂ ਕਿ ਚੰਡੀਗੜ੍ਹ ਪੁਲਿਸ ਉਸ ਤੇ ਕੇਸ ਰਜਿਸਟਰ ਕਰੇ, ਪੰਜਾਬ ਪੁਲਿਸ ਨੇ ਤੇਜ਼ੀ ਵਿਖਾਉਂਦੇ ਹੋਏ ਰੋਪੜ ਕੋਰਟ ਤੋਂ ਨਵਨੀਤ ਦਾ ਅਰੈਸਟ ਵਾਰੰਟ ਲਿਆ ਅਤੇ ਹਾਈਕੋਰਟ ਵਿੱਚ ਵੀ ਯਾਚਿਕਾ ਦਾਇਰ ਕਰ ਦਿੱਤੀ। ਹਾਈਕੋਰਟ ਨੇ ਅਰੈਸਟ ਵਾਰੰਟ ਵੇਖਿਆ ਤਾਂ ਚੰਡੀਗੜ੍ਹ ਪੁਲਿਸ ਨੂੰ ਆਰੋਪੀ ਦੀ ਕਸਟਡੀ ਪੰਜਾਬ ਪੁਲਿਸ ਨੂੰ ਦੇਣ ਲਈ ਕਹਿ ਦਿੱਤਾ।
ਇੰਝ ਮਾਮਲਾ ਆਇਆ ਸਾਹਮਣੇ
ਪੰਜਾਬ ਵਿੱਚ ਰਾਜਸਭਾ ਦੀ ਇੱਕ ਸੀਟ ਲਈ ਹੋਣ ਵਾਲੇ ਉਪਚੋਣ ਵਿੱਚ ਨਵਨੀਤ ਚਤੁਰਵੇਦੀ ਨੇ ਆਮ ਆਦਮੀ ਪਾਰਟੀ (AAP) ਦੇ 10 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਸੀ। ਉਸ ਨੇ ਪੰਜਾਬ ਦੇ 10 ਵਿਧਾਇਕਾਂ ਦੀਆਂ ਮੋਹਰਾਂ ਬਣਵਾਈਆਂ ਅਤੇ ਫਰਜ਼ੀ ਹਸਤਾਖਰ ਕਰਕੇ ਉਨ੍ਹਾਂ ਨੂੰ ਆਪਣਾ ਪ੍ਰਸਤਾਵਕ ਘੋਸ਼ਿਤ ਕਰ ਦਿੱਤਾ। ਇਸ ਤੋਂ ਬਾਅਦ ਸੁਰੱਖਿਆ ਲਈ ਚੰਡੀਗੜ੍ਹ ਪੁਲਿਸ ਦੇ ਹੇਡਕੁਆਰਟਰ ਪਹੁੰਚਿਆ। ਇਸ ਦੌਰਾਨ ਵਿਵਾਦ ਉੱਠਣ 'ਤੇ ਵਿਧਾਇਕਾਂ ਨੇ ਇਸ ਦੀ ਸ਼ਿਕਾਇਤ ਕੀਤੀ ਸੀ।
ਰੋਪੜ ਪੁਲਿਸ ਨੇ ਨਵਨੀਤ ਚਤੁਰਵੇਦੀ ਖਿਲਾਫ਼ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਅਰੇਸਟ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਮੰਗਲਵਾਰ ਨੂੰ ਰੋਪੜ ਪੁਲਿਸ ਦੀ ਟੀਮ ਉਸ ਨੂੰ ਫੜਨ ਲਈ ਚੰਡੀਗੜ੍ਹ ਦੇ ਸੁਖਨਾ ਲੇਕ ਪਹੁੰਚੀ। ਇੱਥੇ ਨਵਨੀਤ ਚੰਡੀਗੜ੍ਹ ਪੁਲਿਸ ਦੀ ਗੱਡੀ ਵਿੱਚ ਮੌਜੂਦ ਸੀ। ਉਸ ਦੀ ਅਰੇਸਟਿੰਗ ਨੂੰ ਲੈ ਕੇ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਵਿੱਚ ਤਿੱਖੀ ਚਰਚਾ ਹੋਈ।
ਨਵਨੀਤ ਚਤੁਰਵੇਦੀ ਨੂੰ ਬੁੱਧਵਾਰ ਰਾਤ 8 ਵਜੇ ਤੋਂ ਬਾਅਦ ਪੰਜਾਬ ਪੁਲਿਸ ਨੂੰ ਸੌਂਪਿਆ ਗਿਆ। ਪੁਲਿਸ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ-3 ਥਾਣੇ ਤੋਂ ਰੋਪੜ ਲੈ ਗਈ।





















