Firozpur News: ਪੰਜਾਬ ਤੋਂ ਕਈ ਬੱਚੇ ਜਾਂ ਪਰਿਵਾਰ ਵਿਦੇਸ਼ ਚਲੇ ਗਏ ਹਨ ਅਤੇ ਉਨ੍ਹਾਂ ਦੇ ਪਰਿਵਾਰ ਪੰਜਾਬ ਵਿੱਚ ਹੀ ਰਹਿੰਦੇ ਹਨ ਪਰ ਅੱਜਕੱਲ੍ਹ ਠੱਗ ਉਨ੍ਹਾਂ ਪਰਿਵਾਰਾਂ ਨੂੰ ਬਾਹਰਲੇ ਨੰਬਰਾਂ ਤੋਂ ਫੋਨ ਕਰਕੇ ਆਪਣਾ ਨਿਸ਼ਾਨਾ ਬਣਾ ਰਹੇ ਹਨ ਅਤੇ ਰਿਸ਼ਤੇਦਾਰ ਹੋਣ ਦਾ ਬਹਾਨਾ ਲਗਾ ਕੇ ਉਨ੍ਹਾਂ ਦੇ ਖਾਤਿਆਂ ਵਿਚ ਵੱਖ-ਵੱਖ ਬਹਾਨੇ ਲਗਾ ਕੇ ਪੈਸੇ ਕਢਵਾ ਕੇ ਠੱਗੀ ਮਾਰ ਰਹੇ ਹਨ।
ਅਜਿਹਾ ਹੀ ਮਾਮਲਾ ਪੀੜਤ ਪਰਿਵਾਰ ਵੱਲੋਂ ਫਿਰੋਜ਼ਪੁਰ ਥਾਣੇ ਦਰਜ ਕਰਵਾਇਆ ਗਿਆ ਹੈ। ਦਰਅਸਲ ਫਿਰੋਜ਼ਪੁਰ ਦੀ ਧਵਨ ਕਾਲੋਨੀ ਦੀ ਰਹਿਣ ਵਾਲੀ ਗੁਰਮੀਤ ਕੌਰ ਨੂੰ ਬਾਹਰਲੇ ਨੰਬਰ ਤੋਂ ਫੋਨ ਆਇਆ, ਜਿਸ ਤੋਂ ਉਹ ਫੋਨ ਚੁੱਕ ਕੇ ਗੱਲ ਕਰਦੀ ਹੈ ਤਾਂ ਠੱਗ ਵਿਦੇਸ਼ ਬੈਠੇ ਪੁੱਤਰ ਦਾ ਦੋਸਤ ਬਣ ਕੇ ਮਦਦ ਮੰਗਦਾ ਹੈ। ਅਤੇ ਦੋਸਤ ਦੀ ਮਾਂ ਦੀ ਬੀਮਾਰੀ ਬਾਰੇ ਦੱਸਦਾ ਹੈ। ਇਲਾਜ ਕਰਵਾਉਣ ਦੇ ਬਹਾਨੇ ਉਹ ਉਸ ਦੇ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਉਣ ਲਈ ਕਹਿੰਦਾ ਹੈ, ਜਿਸ ਕਰਕੇ ਔਰਤ ਨੇ ਠੱਗ ਦੀਆਂ ਗੱਲਾਂ ’ਤੇ ਵਿਸ਼ਵਾਸ ਕਰਦਿਆਂ ਉਸ ਦੇ ਖਾਤੇ ਵਿੱਚ 4 ਲੱਖ ਰੁਪਏ ਜਮ੍ਹਾ ਕਰਵਾ ਦਿੰਦੀ ਹੈ। ਇਸ ਤੋਂ ਬਾਅਦ ਸ਼ੱਕ ਹੋਣ ਉੱਤੇ ਉਹ ਇਸ ਦੀ ਸ਼ਿਕਾਇਤ ਪੁਲਿਸ ਥਾਣੇ ਵਿੱਚ ਕਰਵਾਉਂਦੀ ਹੈ ਜਿਸ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੂਜੇ ਪਾਸੇ ਥਾਣਾ ਸਿਟੀ ਦੇ ਐਸ.ਐਚ.ਓ ਮੋਹਿਤ ਧਵਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 420 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦੋਂ ਮਹਿਲਾ ਨੂੰ ਧੋਖਾਧੜੀ ਦਾ ਪਤਾ ਲੱਗਾ ਤਾਂ ਤੁਰੰਤ ਕਾਰਵਾਈ ਕਰਦੇ ਹੋਏ ਬੈਂਕ ਖਾਤੇ ਨੂੰ ਸੀਲ ਕਰ ਦਿੱਤਾ ਗਿਆ। ਜਿਸ ਤੋਂ 2 ਲੱਖ ਰੁਪਏ ਕਢਵਾ ਲਏ ਗਏ ਸਨ ਅਤੇ 2 ਲੱਖ ਰੁਪਏ ਅਜੇ ਬਾਕੀ ਸਨ ਜੋ ਵਾਪਸ ਆ ਜਾਣਗੇ।
ਇਹ ਵੀ ਪੜ੍ਹੋ: Punjab News: ਕਸਬਾ ਸੈਲਾਂ ਖੁਰਦ ਵਿਖੇ ਆੜਤ ਦੀ ਦੁਕਾਨ ਤੇ ਹਥਿਆਰ ਬੰਦ ਨਕਾਬਪੋਸ਼ਾਂ ਨੇ ਕੀਤੀ ਲੁੱਟ, ਸੀਸੀਟੀਵੀ ਫੁਟੇਜ ਆਇਆ ਸਾਹਮਣੇ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।