ਅੰਮ੍ਰਿਤਸਰ: ਭਾਰਤ ਸਰਕਾਰ ਦੇ ਕੱਪੜਾ ਮੰਤਰਾਲੇ ਦੇ ਬੁਨਕਰ ਸੇਵਾ ਕੇਂਦਰ ਪਾਨੀਪਤ ਵਲੋਂ “ਸਮਰੱਥ” ਸਕੀਮ ਤਹਿਤ ਨੌਜਵਾਨਾਂ ਨੂੰ ਹੱਥ ਖੱਡੀ ਚਲਾਉਣ ਸਬੰਧੀ 45 ਦਿਨਾਂ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਇਹ ਟ੍ਰੇਨਿੰਗ ਮਾਸਟਰ ਟ੍ਰੇਨਰ ਸ੍ਰੀ ਹਰਸ਼ਰਨ ਸਿੰਘ ਵਲੋਂ ਨੇੜੇ ਚੋਧਰੀ ਫਾਰਮ ਢੱਪਈ ਰੋਡ ਵਿਖੇ ਕਾਰਵਾਈ ਜਾ ਰਹੀ ਹੈ।
ਇਸ ਟ੍ਰੇਨਿੰਗ ਦਾ ਜਾਇਜ਼ਾ ਲੈਣ ਲਈ ਸੰਜੇ ਗੁਪਤਾ ਡਿਪਟੀ ਡਾਇਰੈਕਟਰ, ਰੋਹਿਤ ਮਹਿੰਦਰੂ ਫੰਕਸ਼ਨਲ ਮੈਨੇਜ਼ਰ ਅਤੇ ਰਾਜੇਸ਼ ਕੁਮਾਰ ਸਹਾਇਕ ਡਾਇਰੈਕਟਰ ਵੱਲੋਂ ਨਿਰੀਖਣ ਕੀਤਾ ਗਿਆ ਅਤੇ ਸਿਖਿਆਰਥੀਆਂ ਨੂੰ ਭਾਰਤ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜ਼ਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜ਼ਨਾ ਅਤੇ ਹੱਥ ਕਰਘਾ ਸਮਾਂ-ਵਰਧਨ ਆਦਿ ਸਕੀਮਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਗਈ ।
ਭਾਰਤ ਸਰਕਾਰ ਵਲੋਂ ਟ੍ਰੇਨਿੰਗ ਲੈ ਰਹੇ ਸਿਖਿਆਰਥੀਆਂ ਨੂੰ ਟ੍ਰੇਨਿੰਗ ਉਪਰੰਤ 300/- ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਵਜ਼ੀਫਾ ਵੀ ਦਿਤਾ ਜਾਵੇਗਾ । ਟ੍ਰੇਨਿੰਗ ਲੈ ਰਹੇ ਸਿਖਿਆਰਥੀਆਂ ਵਲੋਂ ਨਵੇਂ ਡਿਜ਼ਾਇਨਾਂ ਦੇ ਸ਼ਾਲ, ਸਟਾਲ, ਡੋਰਮੈਟ ਆਦਿ ਤਿਆਰ ਕੀਤੇ ਜਾ ਰਹੇ ਹਨ । ਮਾਨਵਪ੍ਰੀਤ ਸਿੰਘ ਜਰਨਲ ਮੈਨੇਜ਼ਰ ਜਿਲਾ ਉਦਯੋਗ ਕੇਂਦਰ ਅੰਮ੍ਰਿਤਸਰ ਵਲੋਂ ਸਿਖਿਆਰਥੀਆਂ ਨੂੰ ਉਕਤ ਟ੍ਰੇਨਿੰਗ ਕਰਨ ਉਪਰੰਤ ਭਾਰਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :