ਫ਼ਾਜ਼ਿਲਕਾ: ਬਾਰਡਰ ਸਿਕਊਰਟੀ ਫੋਰਸ ਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਬੀਐਸਐਫ ਦੀ ਡੀਐਨਡੀਆਰ ਚੌਕੀ ਕੋਲੋਂ ਤਲਾਸ਼ੀ ਦੌਰਾਨ ਪੰਜ ਕਿੱਲੋ ਤੋਂ ਵੱਧ ਵਜ਼ਨ ਦੀ ਹੈਰੋਇਨ ਬਰਾਮਦ ਕੀਤੀ ਗਈ। ਨਸ਼ੇ ਦੀ ਇਹ ਖੇਪ ਕੰਡਿਆਲੀ ਤਾਰੋਂ ਪਾਰ ਲੁਕੋਈ ਹੋਈ ਸੀ। ਕੌਮਾਂਤਰੀ ਬਾਜ਼ਾਰ ਵਿੱਚ ਇਸ ਦੀ ਕੀਮਤ ਤਕਰੀਬਨ 28 ਕਰੋੜ ਦੱਸੀ ਜਾਂਦੀ ਹੈ।
ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਦੌਰਾਨ ਜ਼ਿਲਾ ਫ਼ਾਜ਼ਿਲਕਾ ਪੰਜਾਬ ਪੁਲਿਸ ਕਪਤਾਨ ਡਾ. ਕੇਤਨ ਬਲੀਰਾਮ ਪਾਟਿਲ ਨੇ ਦੱਸਿਆ ਕਿ ਖ਼ੁਫ਼ੀਆ ਜਾਣਕਾਰੀ ਮਿਲਣ 'ਤੇ ਸੀਆਈਏ ਸਟਾਫ ਫ਼ਾਜ਼ਿਲਕਾ ਤੇ ਬੀਐਸਐਫ 118 ਬਟਾਲੀਅਨ ਨੇ ਬਾਰਡਰ 'ਤੇ ਸਾਂਝਾ ਸਰਚ ਅਭਿਆਨ ਚਲਾਇਆ ਗਿਆ ਸੀ। ਇਸ ਦੌਰਾਨ ਡੀਐਨਡੀਆਰ ਚੌਕੀ 0 ਲਾਈਨ ਤੋਂ ਚਾਰ ਪੈਕਟ ਤੇ ਇੱਕ ਬੋਤਲ ਬਰਾਮਦ ਹੋਈ।
ਉਨ੍ਹਾਂ ਦੱਸਿਆ ਕਿ ਉਕਤ ਪੈਕਟਾਂ ਅਤੇ ਬੋਤਲ ਵਿੱਚੋਂ 5 ਕਿਲੋ 650 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਨਾਲ ਹੀ ਦੋ ਪਾਕਿਸਤਾਨੀ ਸਿੰਮ ਕਾਰਡ ਵੀ ਬਰਾਮਦ ਹੋਏ ਹਨ।