Fired at Gym Owner in Mohali: ਪੰਜਾਬ ਦੇ ਮੋਹਾਲੀ ਫੇਜ਼-2 ਵਿੱਚ ਬੁੱਧਵਾਰ ਸਵੇਰੇ ਲਗਭਗ 4:50 ਵਜੇ ਜਿੰਮ ਮਾਲਿਕ ਵਿੱਕੀ 'ਤੇ ਬਾਈਕ 'ਤੇ ਆਏ ਬਦਮਾਸ਼ਾਂ ਨੇ 5 ਰਾਊਂਡ ਫਾਇਰਿੰਗ ਕੀਤੀ। ਘਟਨਾ ਵਿੱਚ ਵਿੱਕੀ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਇੰਡਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਗੋਲੀਆਂ ਦੀ ਆਵਾਜ਼ ਅਤੇ ਬਾਈਕ 'ਤੇ ਭੱਜਦੇ ਹੋਏ ਹਮਲਾਵਰ ਦਿਖ ਰਹੇ ਹਨ। ਸੂਤਰਾਂ ਦੇ ਅਨੁਸਾਰ, ਉਸ ਸਮੇਂ ਵਿੱਕੀ ਆਪਣੀ ਬਲੇਨੋ ਕਾਰ ਵਿੱਚ ਲੇਟਿਆ ਸੀ, ਜਿਸ ਵੇਲੇ ਬਾਈਕ 'ਤੇ ਆਏ ਬਦਮਾਸ਼ਾਂ ਨੇ ਉਸ 'ਤੇ ਗੋਲੀਆਂ ਚਲਾਈਆਂ। ਜਿੰਮ ਮਾਲਿਕ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ।

Continues below advertisement

ਮੌਕੇ 'ਤੇ ਮੌਜੂਦ ਮਾਰਕੀਟ ਫੇਜ਼-2 ਦੇ ਚੌਕੀਦਾਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਫੇਜ਼-1 ਦੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਵੇਲੇ ਇਹ ਪਤਾ ਨਹੀਂ ਲੱਗਿਆ ਕਿ ਫਾਇਰਿੰਗ ਕਿਸ ਨੇ ਕੀਤੀ।

Continues below advertisement

ਚਸ਼ਮਦੀਦ ਸੰਦੀਪ ਸਿੰਘ ਨੇ ਦੱਸਿਆ ਕਿ ਘਟਨਾ 4:50 ਤੋਂ 5 ਵਜੇ ਦੇ ਦਰਮਿਆਨ ਹੋਈ। ਅਸੀਂ ਆਪਣਾ ਕੰਮ ਕਰ ਰਹੇ ਸੀ, ਤਦ ਹੀ ਆਵਾਜ਼ਾਂ ਆਈਆਂ। ਪਹਿਲਾਂ ਲੱਗਾ ਕਿ ਪਟਾਖੇ ਫਟੇ ਹਨ, ਪਰ ਫਿਰ ਇੱਕ ਲੜਕਾ ਬਾਹਰ ਆਇਆ ਅਤੇ ਦੱਸਿਆ ਕਿ ਗੋਲੀਆਂ ਚੱਲੀਆ ਹਨ। ਜਦੋਂ ਅਸੀਂ ਪਹੁੰਚੇ ਤਾਂ ਦੇਖਿਆ ਕਿ ਜ਼ਖਮੀ ਇੱਥੇ ਲੇਟਿਆ ਸੀ ਅਤੇ ਉਸ ਦੀਆਂ ਲੱਤਾਂ ਤੋਂ ਖੂਨ ਵੱਗ ਰਿਹਾ ਸੀ। ਜਿੰਮ ਵਿੱਚ ਆਏ ਲੜਕੇ ਨੇ ਉਸ ਨੂੰ ਹਸਪਤਾਲ ਪਹੁੰਚਿਆ।

ਮੌਕੇ 'ਤੇ ਪਹੁੰਚੇ SI ਜਸਵੰਤ ਸਿੰਘ ਨੇ ਕਿਹਾ ਕਿ ਜ਼ਖਮੀ ਵਿਅਕਤੀ ਹਸਪਤਾਲ ਵਿੱਚ ਹੈ। ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਇਸ ਵੇਲੇ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਕਿੰਨੇ ਲੋਕ ਸਨ ਅਤੇ ਕਿੱਥੋਂ ਆਏ। ਬਲੇਨੋ ਕਾਰ ਨੂੰ ਕਬਜ਼ੇ ਵਿੱਚ ਲਿਆ ਲਿਆ ਗਿਆ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।