ਜਲੰਧਰ: ਸ਼ਾਹਕੋਟ (Shahkot town) ਦੇ ਨਜ਼ਦੀਕੀ ਪਿੰਡ ਸੋਹਲ ਜਗੀਰ ਵਿੱਚ ਕਲਯੁੱਗੀ ਮਾਂ ਨੇ ਆਪਣੇ ਛੇ ਸਾਲਾ ਮਾਸੂਮ ਬੱਚੇ ਨੂੰ ਚਾਕੂ ਮਾਰ (stabbed her son) ਕੇ ਉਸ ਦਾ ਕਤਲ ਕਰ ਦਿੱਤਾ। ਇਹ ਦਿਲ ਕੰਬਾਊ ਘਟਨਾ ਵਾਰਦਾਤ ਸੋਮਵਾਰ ਰਾਤ ਕਰੀਬ 10 ਵਜੇ ਦੀ ਹੈ। ਮ੍ਰਿਤਕ ਬੱਚੇ ਦੇ ਦਾਦਾ ਅਵਤਾਰ ਸਿੰਘ ਵਾਸੀ ਪਿੰਡ ਸੋਹਲ ਜਗੀਰ ਨੇ ਦੱਸਿਆ ਕਿ ਮੇਰਾ ਲੜਕਾ ਸੁਰਜੀਤ ਸਿੰਘ ਇਟਲੀ ਗਿਆ ਹੋਇਆ ਹੈ। ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਉਹ ਆਪਣੀ ਪਤਨੀ ਚਰਨਜੀਤ ਕੌਰ, ਨੂੰਹ ਕੁਲਵਿੰਦਰ ਕੌਰ (Kulwinder Kaur) ਤੇ ਪੋਤੇ ਅਰਸ਼ਪ੍ਰੀਤ ਸਿੰਘ ਨਾਲ ਘਰ ਵਿੱਚ ਸੀ।
ਉਨ੍ਹਾਂ ਦੱਸਿਆ ਅਸੀਂ ਪਤੀ-ਪਤਨੀ ਵਖਰੇ ਕਮਰੇ ਵਿੱਚ ਸੀ, ਜਦਕਿ ਉਸ ਦੀ ਨੂੰਹ ਕੁਲਵਿੰਦਰ ਕੌਰ ਤੇ ਪੋਤਾ ਅਰਸ਼ਪ੍ਰੀਤ ਨਾਲ ਦੇ ਕਮਰੇ ‘ਚ ਸੀ। ਰਾਤ ਕਰੀਬ 10 ਵਜੇ ਕੁਲਵਿੰਦਰ ਕੌਰ ਨੇ ਕਮਰੇ ਅੰਦਰੋਂ ਤਾਲਾ ਲਾ ਕੇ ਆਪਣੇ ਬੱਚੇ ‘ਤੇ ਚਾਕੂਆਂ ਨਾਲ ਵਾਰ ਕਰ ਦਿੱਤੇ। ਜਦੋਂ ਮੈਂ ਆਵਾਜ਼ ਸੁਣ ਕੇ ਕਮਰੇ ਦਾ ਦਰਵਾਜ਼ਾ ਖੜਕਾਇਆ, ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਦੌਰਾਨ ਮੈਂ ਦਰਵਾਜ਼ਾ ਤੋੜਨ ਦੀ ਵੀ ਕੋਸ਼ਿਸ਼ ਕੀਤੀ।
ਕੁਝ ਸਮੇਂ ਬਾਅਦ ਨੂੰਹ ਕੁਲਵਿੰਦਰ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਕਮਰੇ ਅੰਦਰ ਖੂਨ ਖਿਲਰਿਆ ਪਿਆ ਸੀ ਤੇ ਬੱਚਾ ਲਹੂ-ਲੁਹਾਨ ਹੋਇਆ ਬੈੱਡ ’ਤੇ ਪਿਆ ਸੀ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਕੌਰ ਚਾਕੂ ਲੈ ਕੇ ਉਸ ਦੇ ਪਿੱਛੇ ਭੱਜੀ, ਪਰ ਕਿਸੇ ਤਰਾਂ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਬੱਚੇ ਨੂੰ ਨਕੋਦਰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਵਾਰਦਾਤ ਤੋਂ ਬਾਅਦ ਕੁਲਵਿੰਦਰ ਕੌਰ ਨੇ ਕੋਠੇ ਚੜ੍ਹ ਕੇ ਹੇਠਾਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਜਖਮੀ ਹੋ ਗਈ, ਜਿਸ ਨੂੰ ਰਿਸ਼ਤੇਦਾਰਾਂ ਵੱਲੋਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਹੈ ਤੇ ਉਸ ਦੀ ਮਾਂ ਕੁਲਵਿੰਦਰ ਕੌਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਮੁਲਜ਼ਮ ਗੰਭੀਰ ਜ਼ਖਮੀ ਹੋਣ ਕਰਕੇ ਜਲੰਧਰ ਦੇ ਹਸਪਤਾਲ ਵਿਚ ਦਾਖਲ ਹੈ ਜਿਸ ਨੂੰ ਠੀਕ ਹੋਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਜਾਏਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕਲਯੁੱਗੀ ਮਾਂ ਨੇ ਛੇ ਸਾਲਾ ਮਾਸੂਮ ਬੱਚੇ ਦਾ ਚਾਕੂ ਮਾਰ ਕੇ ਕੀਤਾ ਕਤਲ, ਪਤੀ ਰਹਿੰਦਾ ਇਟਲੀ
ਏਬੀਪੀ ਸਾਂਝਾ
Updated at:
10 Jun 2020 11:43 AM (IST)
ਸ਼ਾਹਕੋਟ ਦੇ ਨਜ਼ਦੀਕੀ ਪਿੰਡ ਸੋਹਲ ਜਗੀਰ ਵਿੱਚ ਕਲਯੁੱਗੀ ਮਾਂ ਨੇ ਆਪਣੇ ਛੇ ਸਾਲਾ ਮਾਸੂਮ ਬੱਚੇ ਨੂੰ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਹ ਦਿਲ ਕੰਬਾਊ ਘਟਨਾ ਵਾਰਦਾਤ ਸੋਮਵਾਰ ਰਾਤ ਕਰੀਬ 10 ਵਜੇ ਦੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -