Punjab News: ਪੰਜਾਬ ਵਾਸੀਆਂ ਨੂੰ ਅੱਜ ਲੰਬੇ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਏਗਾ। ਪੰਜਾਬ ਵਿਚ ਅੱਜ ਵੱਖ-ਵੱਖ ਇਲਾਕਿਆਂ ਵਿਚ ਲੰਬਾ ਪਾਵਰ ਕੱਟ ਲੱਗੇਗਾ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ। ਵਿਭਾਗ ਮੁਤਾਬਕ ਕਈ ਥਾਵਾਂ 'ਤੇ 7-7 ਘੰਟੇ ਦੇ ਪਾਵਰ ਕੱਟ ਵੀ ਲਾਏ ਜਾਣੇ ਹਨ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-

Continues below advertisement

ਦੱਸ ਦੇਈਏ ਕਿ ਬਿਜਲੀ ਬੋਰਡ ਸ਼ਹਿਰੀ ਸਬ-ਡਵੀਜਨ ਦੇ ਵਧੀਕ ਇੰਜੀਨੀਅਰ ਅਮਨਦੀਪ ਸਿੰਘ ਅਤੇ ਇੰਜੀਨੀਅਰ ਨਰਿੰਦਰ ਮੋਹਨ ਨੇ ਦੱਸਿਆ ਹੈ ਕਿ 220 ਕੇ. ਬੀ ਫੀਡਰ ਪੁੱਡਾ ਗਰਿੱਡ 'ਤੇ ਜ਼ਰੂਰੀ ਮੁਰੰਮਤ ਕਾਰਨ ਇਥੋਂ ਚੱਲਣ ਵਾਲੇ 11 ਕੇਵੀ ਪੁੱਡਾ ਫੀਡਰ ਦੀ ਬਿਜਲੀ ਸਪਲਾਈ 22 ਮਾਰਚ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਜਸਪਾਲ ਕਾਲੋਨੀ, ਰਾਣੀ ਬਾਗ, ਨਵੀ ਅਨਾਜ ਮੰਡੀ, ਹੀਰਾ ਇੰਨਕਲੇਵ, ਐਸਡੀਐਮ ਦਫਤਰ, ਕੋਰਟ ਕੰਮਪਲੈਕਸ, ਵਿਸ਼ਵਕਰਮਾ ਕਾਲੋਨੀ ਅਤੇ ਬੋੜਾਂ ਗੇਟ ਦੀ ਬਿਜਲੀ ਸਪਲਾਈ ਬੰਦ ਰਹੇਗੀ। 

ਇਸ ਤੋਂ ਇਲ਼ਾਵਾ ਪਾਵਰਕਾਮ ਰਾਏਕੋਟ ਵਲੋਂ ਬਿਜਲੀ ਸਪਲਾਈ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਰਾਏਕੋਟ 66 ਕੇ.ਵੀ. ਗਰਿੱਡ ਤੋਂ ਚੱਲਦੇ 11 ਕੇ.ਵੀ. ਗੰਗਾਸਾਗਰ ਫੀਡਰ (ਕੈਟਾਗਰੀ-1) ਤੋਂ ਚੱਲਣ ਵਾਲੀ ਬਿਜਲੀ ਸਪਲਾਈ 22 ਮਾਰਚ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਇਸ ਕਾਰਨ ਉਕਤ ਫੀਡਰਾਂ ਤੋਂ ਚੱਲਦੇ ਇਲਾਕੇ ਈਦਗਾਹ ਰੋਡ, ਬਰਨਾਲਾ ਰੋਡ, ਸਿਮਰਤ ਹਸਪਤਾਲ ਤੇ ਰਾਧਾ ਸੁਆਮੀ ਡੇਰਾ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

Continues below advertisement

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।