ਚੰਡੀਗੜ੍ਹ: ਚੰਗੀ ਤਨਖ਼ਾਹ 'ਤੇ ਕੰਮ ਦਾ ਲਾਰਾ ਲਾ ਕੇ ਸੀਵਰੇਜ ਸਾਫ ਕਰਨ ਲਾਏ ਸੱਤ ਪੰਜਾਬੀ ਨੌਜਵਾਨ ਲਿਬਨਾਨ ਵਿੱਚ ਫਸ ਗਏ ਹਨ। ਇਨ੍ਹਾਂ ਨੌਜਵਾਨਾਂ ਨੂੰ ਟਰੈਵਲ ਏਜੰਟਾਂ ਨੇ ਪਲੰਬਰ ਦਾ ਕੰਮ ਦਿਵਾਉਣ ਦਾ ਵਾਅਦਾ ਕੀਤਾ ਸੀ, ਪਰ ਉੱਥੇ ਜਾ ਕੇ ਕੁਝ ਹੋਰ ਹੀ ਨਿਕਲਿਆ। ਵਿਦੇਸ਼ ਪਹੁੰਚਦੇ ਹੀ ਨੌਜਵਾਨਾਂ ਦੇ ਪਾਸਪੋਰਟ ਕੰਪਨੀ ਵਾਲੇ ਜ਼ਬਤ ਕਰ ਲੈਂਦੇ ਹਨ ਤੇ ਉਨ੍ਹਾਂ ਨੂੰ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।
ਜ਼ਿਲ੍ਹਾ ਸੰਗਰੂਰ ਦੇ ਪਿੰਡ ਛਾਜਲਾ ਦਾ ਤਵਿੰਦਰਜੀਤ ਸਿੰਘ ਅਜਿਹੇ ਹੀ ਨੌਜਵਾਨਾਂ ਵਿੱਚੋਂ ਇੱਕ ਹੈ। ਉਸ ਦੇ ਪਿਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਢਾਈ ਸਾਲ ਪਹਿਲਾਂ ਏਜੰਟ ਨੇ ਉਨ੍ਹਾਂ ਦੇ ਪੁੱਤਰ ਨੂੰ ਨੂੰ ਪਲੰਬਰ ਦੇ ਕੰਮ ਵਿੱਚ ਭੇਜਣ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਨੂੰ ਸੀਵਰੇਜ ਸਾਫ ਕਰਨ ਦੇ ਕੰਮ ਵਿੱਚ ਲਾ ਦਿੱਤਾ। ਇਸ ਲਈ ਉਸ ਦੇ ਨਾਲ ਉਸ ਦੇ ਤਕਰੀਬਨ ਛੇ ਸਾਥੀ ਵੀ ਕੰਪਨੀ ਵਿੱਚੋਂ ਭੱਜ ਗਏ ਤੇ ਲਿਬਨਾਨ ਵਿੱਚ ਲੁਕ-ਲੁਕ ਕੇ ਕੰਮ ਕਰਦੇ ਹਨ ਤੇ ਆਪਣਾ ਗੁਜ਼ਾਰਾ ਕਰਦੇ ਹਨ।
ਇਵੇਂ ਹੀ ਪਿੰਡ ਹਥਨ ਦੇ ਰਵਿੰਦਰ ਕੁਮਾਰ ਨੂੰ ਟ੍ਰੈਵਲ ਏਜੰਟ ਨੇ ਟੂਰਿਸਟ ਵੀਜ਼ਾ 'ਤੇ ਮਲੇਸ਼ੀਆ ਭੇਜ ਦਿੱਤਾ। ਫੜੇ ਜਾਣ 'ਤੇ ਉਸ ਨੂੰ ਜੇਲ੍ਹ ਵਿੱਚ ਰਹਿਣਾ ਪਿਆ। ਇਨ੍ਹਾਂ ਨੌਜਵਾਨਾਂ ਦੇ ਵਾਰਸਾਂ ਨੇ ਭਗਵੰਤ ਮਾਨ ਨੂੰ ਉਨ੍ਹਾਂ ਦੇ ਪੁੱਤਰ ਵਾਪਸ ਲਿਆਉਣ ਵਿੱਚ ਮਦਦ ਦੀ ਅਪੀਲ ਕੀਤੀ ਹੈ।
ਪਲੰਬਰ ਬਣਨ ਗਏ ਵਿਦੇਸ਼, ਹੁਣ ਕਰਨਾ ਪੈ ਰਿਹਾ ਸੀਵਰੇਜ ਸਾਫ
ਏਬੀਪੀ ਸਾਂਝਾ Updated at: 23 Jun 2019 12:48 PM (IST)
ਏਜੰਟ ਨੇ ਉਨ੍ਹਾਂ ਦੇ ਪੁੱਤਰ ਨੂੰ ਨੂੰ ਪਲੰਬਰ ਦੇ ਕੰਮ ਵਿੱਚ ਭੇਜਣ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਨੂੰ ਸੀਵਰੇਜ ਸਾਫ ਕਰਨ ਦੇ ਕੰਮ ਵਿੱਚ ਲਾ ਦਿੱਤਾ। ਇਸ ਲਈ ਉਸ ਦੇ ਨਾਲ ਉਸ ਦੇ ਤਕਰੀਬਨ ਛੇ ਸਾਥੀ ਵੀ ਕੰਪਨੀ ਵਿੱਚੋਂ ਭੱਜ ਗਏ ਤੇ ਲਿਬਨਾਨ ਵਿੱਚ ਲੁਕ-ਲੁਕ ਕੇ ਕੰਮ ਕਰਦੇ ਹਨ ਤੇ ਆਪਣਾ ਗੁਜ਼ਾਰਾ ਕਰਦੇ ਹਨ।
ਸੰਕੇਤਕ ਤਸਵੀਰ