Punjab News: ਪੰਜਾਬ ਦੇ ਸਰਕਾਰ ਸਕੂਲ ਦੇ ਪ੍ਰਿੰਸੀਪਲਾਂ ਦਾ ਤੀਸਰਾ ਜਥਾ ਵਿਦੇਸ਼ ਜਾਣ ਲਈ ਤਿਆਰ ਹੈ। ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਤੋਂ ਪ੍ਰਿੰਸੀਪਲਾਂ ਦੀ ਲਿਸਟ ਤਿਆਰ ਕਰ ਲਈ ਹੈ। ਤੀਸਰੇ ਜਥੇ ਵਿੱਚ 72 ਪ੍ਰਿੰਸੀਪਲ ਰੱਖੇ ਗਏ ਹਨ ਜੋ ਸਿੰਗਾਪੁਰ ਜਾਣਗੇ।
72 ਪ੍ਰਿੰਸੀਪਲ 24 ਤੋਂ 28 ਜੁਲਾਈ ਤੱਕ 5 ਦਿਨਾਂ ਲਈ ਸਿੰਗਾਪੁਰ ਵਿੱਚ ਸਿਖਲਾਈ ਲੈਣਗੇ। ਇਸ ਤੋਂ ਬਾਅਦ ਜੋ ਲੋਕ ਉੱਥੋਂ ਸਿੱਖ ਕੇ ਆਉਣਗੇ, ਉਹ ਆਪਣੇ ਸਕੂਲਾਂ ਵਿੱਚ ਇਸ ਨੂੰ ਲਾਗੂ ਕਰਨਗੇ। ਪ੍ਰਿੰਸੀਪਲ ਚੰਡੀਗੜ੍ਹ ਤੋਂ ਟ੍ਰੇਨਿੰਗ ਲਈ ਰਵਾਨਾ ਹੋਣਗੇ। ਉਨ੍ਹਾਂ ਨੂੰ ਖੁਦ ਸਿੱਖਿਆ ਮੰਤਰੀ ਹਰਜੋਤ ਬੈਂਸ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।
ਪੰਜਾਬ ਨੂੰ ਸਿੱਖਿਆ ਦੇ ਖੇਤਰ 'ਚ ਟੌਪ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੱਡੀ ਪਹਿਲ ਕੀਤੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਲਈ ਉਨ੍ਹਾੰ ਨੂੰ ਸਿੰਗਾਪੁਰ ਭੇਜਿਆ ਜਾ ਰਿਹਾ ਹੈ। ਪਹਿਲੇ ਬੈਚ ਵਿੱਚ 36 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਭੇਜਿਆ ਗਿਆ ਸੀ ਜੋ 4 ਫਰਵਰੀ ਨੂੰ ਪੰਜਾਬ ਤੋਂ ਸਿੰਗਾਪੁਰ ਲਈ ਰਵਾਨਾ ਹੋਏ ਸੀ ਤੇ ਇਨ੍ਹਾਂ ਪ੍ਰਿੰਸੀਪਲਾਂ ਦਾ ਸਿਖਲਾਈ ਪ੍ਰੋਗਰਾਮ 6 ਤੋਂ 10 ਫਰਵਰੀ ਤੱਕ ਚੱਲਿਆ ਸੀ। ਇਹ ਪ੍ਰਿੰਸੀਪਲ 11 ਫਰਵਰੀ ਨੂੰ ਵਾਪਸ ਚੰਡੀਗੜ੍ਹ ਪੁਜੇ ਸਨ।
3 ਮਾਰਚ ਨੂੰ ਦੂਸਰਾ ਜਥੇ ਵਿੱਚ 30 ਅਧਿਆਪਕ ਰਵਾਨਾ ਹੋਏ ਸਨ ਜੋ 11 ਮਾਰਚ ਤੱਕ ਉੱਥੇ ਸਿੰਗਾਪੁਰ ਰਹੇ ਸੀ। ਮੁੱਖ ਮੰਤਰੀ ਨੇ ਇਸ ਅਧਿਆਪਕਾਂ ਦੀ ਸਿਲੈਕਸ਼ਨ ਲਈ ਉੱਠ ਰਹੇ ਸਵਾਲਾਂ ਉਸ ਸਮੇਂ ਜਵਾਬ ਦਿੰਦਿਆਂ ਕਿਹਾ ਸੀ ਕਿ ਇਸ ਭਰਤੀ ਲਈ 5 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਅਧਿਆਪਕਾਂ ਦੀ ਪੜ੍ਹਾਈ ਤੇ ਉਨ੍ਹਾਂ ਦੇ ਪੜ੍ਹਾਉਣ ਦਾ ਤਰੀਕਾ ਵੇਖਣ ਦੇ ਨਾਲ-ਨਾਲ ਉਨ੍ਹਾਂ ਦੀਆਂ ਉੱਪਲੱਭਦੀਆਂ ਦੇਖਦੀ ਹੈ। ਇਹ ਸਭ ਪ੍ਰਾਪਤੀਆਂ ਦੇਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਅੱਗੇ ਭੇਜਿਆ ਜਾਂਦਾ ਹੈ।
ਤੀਸਰੇ ਜਥੇ 'ਚ ਵਿਦੇਸ਼ ਜਾਣ ਵਾਲੇ ਪ੍ਰਿੰਸੀਪਲਾਂ ਦੀ ਲਿਸਟ -
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।