82 Vocational Labs Set Up In Schools: ਪੰਜਾਬ ਦੇ ਸਕੂਲਾਂ 'ਚ ਹੁਣ ਮੈਡੀਕਲ ਤੇ ਨੌਨ ਮੈਡੀਕਲ ਤੋਂ ਇਲਾਵਾ ਕੁੱਝ ਵੱਖਰੀ ਪੜ੍ਹਾਈ ਕਰਵਾਈ ਜਾਵੇਗੀ। ਪੰਜਾਬ ਦੇ ਸਕੂਲਾਂ 'ਚ ਹੁਣ ਵੋਕੇਸ਼ਨਲ ਵਿਸ਼ੇ ਦੇ ਕੋਰਸਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਜਿਸ ਵਿੱਚ ਸਮੇਂ ਦੀ ਲੋੜ ਅਨੁਸਾਰ ਵਿਦਿਆਰਥੀਆਂ ਨੂੰ ਵਿਸ਼ਾ ਚੁਣਨ ਦਾ ਮੌਕਾ ਮਿਲੇਗਾ।



ਨਵੇਂ ਜਾਰੀ ਵਿਸ਼ਿਆਂ ਵਿੱਚ ਹੁਣ ਵੋਕੇਸ਼ਨਲ ਦੇ ਕੋਰਸਾਂ ਵਿੱਚ ਬੱਚਿਆਂ ਨੂੰ ਬੈਂਕਿੰਗ ਅਤੇ ਇਨਸ਼ੋਰੈਂਸ, ਬਿਊਟੀ ਅਤੇ ਵੈੱਲਨੈਸ ਰੀਟੇਲ, ਟੂਰਿਜ਼ਮ, ਐਗਰੀਕਲਚਰ, ਫੂਡ ਪ੍ਰੋਸੈਸਿੰਗ, ਆਈ.ਟੀ, ਫਿਜ਼ੀਕਲ ਐਜੂਕੇਸ਼ਨ ਸ਼ਾਮਲ ਹਨ।  ਇਨ੍ਹਾਂ ਵਿਸ਼ਿਆਂ ਨੂੰ ਸਿਖਾਉਣ ਲਈ, ਪੰਜਾਬ ਦੇ 74 ਸਕੂਲਾਂ ਵਿੱਚ ਸਥਾਪਤ ਕਰਨ ਲਈ 82 NSQF ਲੈਬਾਂ ਦੀ ਚੋਣ ਕੀਤੀ ਗਈ ਹੈ।


 ਇਹ ਲੈਬਾਂ ਕੇਂਦਰ ਸਰਕਾਰ ਤੋਂ ਮਨਜ਼ੂਰਸ਼ੁਦਾ ਸਕੂਲਾਂ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਲੈਬ ਲਈ ਸਾਮਾਨ ਖਰੀਦਣ ਲਈ ਸਕੂਲ ਪ੍ਰਬੰਧਕ ਕਮੇਟੀ ਦੀ ਛੇ ਮੈਂਬਰੀ ਕਮੇਟੀ ਬਣਾਈ ਜਾਵੇਗੀ। ਇਸ ਵਿੱਚ ਸਕੂਲ ਪ੍ਰਿੰਸੀਪਲ ਚੇਅਰਮੈਨ, ਇੱਕ ਮਹਿਲਾ ਅਧਿਆਪਕ, ਵੋਕੇਸ਼ਨਲ ਟ੍ਰੇਨਰ ਅਤੇ ਇੱਕ ਸੀਨੀਅਰ ਅਧਿਕਾਰੀ ਮੈਂਬਰ ਹੋਣਗੇ।


ਜਿਨ੍ਹਾਂ ਸਕੂਲਾਂ ਨੂੰ ਲੈਬ ਬਣਾਉਣ ਲਈ ਚੁਣਿਆ ਗਿਆ ਹੈ। ਇਹ ਲੈਬ ਇੱਕ ਕਮਰੇ ਵਿੱਚ ਸਥਾਪਿਤ ਕੀਤੀ ਜਾਵੇਗੀ। ਲੈਬ ਲਈ ਜੋ ਵੀ ਸਮੱਗਰੀ ਖਰੀਦੀ ਜਾਵੇਗੀ, ਉਸ ਦੀ ਜਾਣਕਾਰੀ ਡੀ.ਈ.ਓ. ਨੂੰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ  ਖਰੀਦੇ ਗਏ ਸਾਰੇ ਸਾਮਾਨ ਦੀ ਜਾਂਚ ਡੀਈਓ ਵੱਲੋਂ ਕੀਤੀ ਜਾਵੇਗੀ। 


ਪੰਜਾਬ ਵਿੱਚ ਸਕੂਲਾਂ ਨੂੰ ਅਪਗ੍ਰੇਡ ਕਰਨ ਅਤੇ ਸਕੂਲਾਂ ਦੀ ਸਥਿਤੀ ਨੂੰ ਸੁਧਾਰਨ ਦੇ ਲਈ ਸਰਕਾਰ ਹਰ ਉਪਰਾਲੇ ਕਰ ਰਹੀ ਹੈ। ਪੰਜਾਬ ਵਿੱਚ 117 ਸਕੂਲ ਆਫ਼ ਐਮੀਨੈਂਸ ਬਣਾਏ ਗਏ ਹਨ। ਇਸ ਤੋਂ ਇਲਾਵਾ ਸਾਰੇ ਸਕੂਲਾਂ ਵਿੱਚ ਇੰਟਰਨੈੱਟ ਦੀ ਸਹੂਲਤ 31 ਮਾਰਚ ਤੱਕ ਪੂਰੀ ਕਰ ਲਈ ਜਾਵੇਗੀ। ਸਾਰੇ ਸਕੂਲਾਂ ਵਿੱਚ ਸੁਰੱਖਿਆ ਵਜੋਂ ਸੀਸੀਟੀਵੀ ਕੈਮਰੇ ਲਗਾਏ ਜਾਣਗੇ। 


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


 


ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l 


Join Our Official Telegram Channel: https://t.me/abpsanjhaofficial