ਸੰਗਰੂਰ: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਜ਼ਿਲ੍ਹਾ ਸੰਗਰੂਰ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਸਰਕਾਰ ਦੀਆਂ ਨੀਤੀਆਂ ਖਿਲਾਫ ਕਈ ਵੱਡੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜਿੱਥੇ ਪੂਰਾ ਪੰਜਾਬ ਕੋਰੋਨਾਵਾਇਰਸ ਮਹਾਮਾਰੀ ਨਾਲ ਲੜ੍ਹ ਰਿਹਾ ਹੈ ਉੱਥੇ ਹੀ ਸਰਕਾਰਾਂ ਇਸ ਮੌਕੇ ਰਾਜਨੀਤੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਮੁਤਾਬਕ ਕੇਂਦਰ ਵਲੋਂ ਪੰਜਾਬ ਨੂੰ 900 ਕਰੋੜ ਰੁਪਏ ਦਿੱਤੇ ਗਏ ਹਨ। ਪਰ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਕੇਂਦਰ ਤੋਂ ਕੋਈ ਪੈਸਾ ਨਹੀਂ ਮਿਲਿਆ। ਭਗਵੰਤ ਮਾਨ ਨੇ ਕਿਹਾ ਇਸ ਮੁਸ਼ਕਲ ਸਮੇਂ 'ਚ ਲੋੜ ਹੈ ਰਾਜਨੀਤੀ ਤੋਂ ਉਪਰ ਉੱਠ ਕਿ ਕੰਮ ਕਰਨ ਦੀ ਨਾ ਕਿ ਇਸ ਤਰ੍ਹਾਂ ਬਿਆਨਬਾਜ਼ੀ ਕਰਨ ਦੀ, ਜੇਕਰ ਹਰਸਿਮਰਤ ਕੌਰ ਸੱਚ ਬੋਲ ਰਹੀ ਹੈ ਤਾਂ ਉਸ ਨੂੰ ਸਬੂਤਾਂ ਨਾਲ ਗੱਲ ਕਰਨੀ ਚਾਹਿਦੀ ਹੈ।ਮਾਨ ਨੇ ਕਿਹਾ ਇਸ ਤਰ੍ਹਾਂ ਜੇ ਮੁੱਖ ਮੰਤਰੀ ਸੱਚ ਬੋਲ ਰਹੇ ਹਨ ਤਾਂ ਉਨ੍ਹਾਂ ਨੂੰ ਸੱਚ ਦੇ ਨਾਲ ਲੋਕਾਂ ਸਾਹਮਣੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕ ਇਹਨ੍ਹਾਂ ਬਿਆਨਾ ਨਾਲ ਦੁਵੀਧਾ ਵਿੱਚ ਹਨ ਕਿ ਆਖਰ ਸੱਚ ਬੋਲ ਕੌਣ ਰਿਹਾ ਹੈ। ਮਾਨ ਨੇ ਕਿਹਾ ਇਸ ਵਕਤ ਬਿਮਾਰੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਕੰਮ ਕਰਨਾ ਚਾਹਿਦਾ ਹੈ। ਜੇਕਰ ਪੈਸਾ ਆਇਆ ਹੈ ਤਾਂ ਉਸਦਾ ਸਹੀਂ ਜਗ੍ਹਾ ਇਸਤਮਾਲ ਹੋਣਾ ਚਾਹਿਦਾ ਹੈ।ਉਨ੍ਹਾਂ ਕਿਹਾ ਕਿ ਉਹ ਚਿੱਠੀ ਲਿਖ ਕੇਂਦਰ ਤੋਂ ਵੀ ਇਹ ਸਵਾਲ ਪੁਛਣਗੇ।