Independence day: ਜਲੰਧਰ 'ਚ ਆਜ਼ਾਦੀ ਦਿਵਸ 'ਤੇ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸੀਐਮ ਭਗਵੰਤ ਮਾਨ (Bhagwant Mann) ਨੇ ਝੰਡਾ ਲਹਿਰਾਇਆ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ 78 ਸਾਲ ਹੋ ਗਏ ਹਨ। ਅਜ਼ਾਦੀ ਦਾ ਪੰਜਾਬੀਆਂ ਲਈ ਵਿਸ਼ੇਸ਼ ਮਹੱਤਵ ਹੈ ਕਿਉਂਕਿ ਆਜ਼ਾਦੀ ਲਈ ਪੰਜਾਬੀਆਂ ਨੇ 80 ਫੀਸਦੀ ਕੁਰਬਾਨੀਆਂ ਦਿੱਤੀਆਂ ਹਨ। 


ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ, ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ (shaheed bhagat singh international airport) ਰੱਖਿਆ ਗਿਆ ਹੈ... ਆਉਣ ਵਾਲੀ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਏਅਰਪੋਰਟ 'ਤੇ 35 ਫੁੱਟ ਉੱਚਾ ਬੁੱਤ ਸਥਾਪਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਲਵਾੜਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ 'ਤੇ ਰੱਖਣ ਦੀ ਤਜਵੀਜ਼ ਵੀ ਕੇਂਦਰ ਨੂੰ ਭੇਜੀ ਹੈ...






ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਇਤਿਹਾਸਕ ਸ਼ਹਿਰ ਜਲੰਧਰ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ 'ਚ ਰੱਖੇ ਰਾਜ ਪੱਧਰੀ ਸਮਾਗਮ 'ਚ ਹਿੱਸਾ ਲਿਆ...ਦੇਸ਼ ਦਾ ਕੌਮੀ ਝੰਡਾ ਤਿਰੰਗਾ ਲਹਿਰਾਇਆ..ਦੇਸ਼ ਨੂੰ ਆਜ਼ਾਦ ਕਰਵਾਉਣ ਲਈ 80 ਫ਼ੀਸਦੀ ਕੁਰਬਾਨੀਆਂ ਪੰਜਾਬੀਆਂ ਦੀਆਂ ਨੇ... ਦੇਸ਼ ਦੀ ਆਜ਼ਾਦੀ ਪੰਜਾਬੀਆਂ ਲਈ ਖ਼ਾਸ ਮਾਇਨੇ ਰੱਖਦੀ ਹੈ..






ਇਹ ਵੀ ਪੜ੍ਹੋ-Punjab News: ਸੁੱਖੀ ਦੇ ਪਾਰਟੀ ਛੱਡਣ 'ਤੇ ਭੜਕੇ ਵਲਟੋਹਾ ! ਕਿਹਾ-ਹਾਂ ਗ਼ਲਤੀ ਸਾਡੇ ਪ੍ਰਧਾਨ ਦੀ ਆ....