ਫਗਵਾੜਾ ਦੇ ਪਿੰਡ 'ਚ ਚਲਿਆਂ ਗੋਲੀਆਂ, ਇੱਕ ਨੌਜਵਾਨ ਦਾ ਕਲਤ
ਫਗਵਾੜਾ ਦੇ ਪਿੰਡ 'ਚ ਚਲਿਆਂ ਗੋਲੀਆਂ, ਇੱਕ ਨੌਜਵਾਨ ਦਾ ਕਲਤ
ਫਗਵਾੜਾ: ਪੰਜਾਬ ਵਿੱਚ ਦਿਨੋਂ ਦਿਨ ਲੁੱਟਖੋਹ ਅਤੇ ਗੈਂਗਵਾਰ ਦੇ ਮਾਮਲੇ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਮੋਟਰਸਾਈਕਲ ਸਵਾਰ ਲੋਕਾਂ ਨੇ ਦਿਨ-ਦਿਹਾੜੇ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਗੋਲੀਆਂ ਨਾਲ ਭੁੰਨ ਨੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਵਿਚ ਪੁਰਾਣੀ ਦੁਸ਼ਮਣੀ ਵਿਚ ਹੋਈ ਗੋਲੀਬਾਰੀ ਵਿਚ ਨੌਜਵਾਨ ਦੀ ਮੌਤ ਹੋ ਗਈ। ਹਾਸਲ ਜਾਣਕਾਰੀ ਮੁਤਾਬਕ ਫਾਇਰਿੰਗ ਦੀ ਘਟਨਾ ਫਗਵਾੜਾ ਅਧੀਨ ਪੈਂਦੇ ਪਿੰਡ ਰਾਮਗੜ੍ਹ 'ਚ ਵਾਪਰੀ।
ਮ੍ਰਿਤਕ ਦੀ ਪਛਾਣ ਰਾਮ ਲੁਭਾਇਆ ਦੇ ਰੂਪ ਵਿੱਚ ਹੋਈ ਹੈ, ਜੋ ਕੀ ਗੁੜ-ਸ਼ੱਕਰ ਵੇਚਣ ਦਾ ਕੰਮ ਕਰਦਾ ਸੀ। ਮਿਲੀ ਜਾਣਕਾਰੀ ਮੁਤਾਬਕ ਰਾਮ ਲੁਭਾਇਆ ਆਪਣੇ ਘਰ ਦੇ ਬਾਹਰ ਹੀ ਆਪਣੇ ਸਾਥੀ ਨਾਲ ਖੜ੍ਹਾ ਸੀ ਕਿ ਇਸ ਦੌਰਾਨ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀ ਆਏ ਅਤੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੁਰਾਣੀ ਰੰਜਿਸ਼ ਦੇ ਤਹਿਤ ਦੋ ਬੱਚਿਆਂ ਦੇ ਪਿਓ ਨੂੰ ਪਿੰਡ ਦੇ ਹੀ ਇੱਕ ਵਿਦੇਸ਼ ਤੋਂ ਆਏ NRI ਨੇ ਆਪਣੇ ਸਾਥੀ ਨਾਲ ਮਿਲ ਕੇ ਗੋਲੀਆਂ ਮਾਰੀਆਂ। ਇਸ ਦੌਰਾਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਗੰਭੀਰ ਹਾਲਤ ਵਿੱਚ ਰਾਮ ਲੁਭਾਇਆ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਮੁਲਜ਼ਮਾਂ ਦੀ ਪਛਾਣ ਮਨਜਿੰਦਰ ਸਿੰਘ ਅਤੇ ਕਮਲਜੀਤ ਸਿੰਘ ਵਜੋਂ ਹੋਈ ਹੈ। ਉਕਤ ਦੋਵੇਂ ਦੋਸ਼ੀ ਇਸੇ ਪਿੰਡ ਦੇ ਵਾਸੀ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ. ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ ਤੇ ਜਾ ਕੇ ਦੋਸ਼ੀਆਂ ਦੇ ਘਰ ‘ਚੋਂ ਡੀ.ਵੀ.ਆਰ.ਕਬਜ਼ੇ ‘ਚ ਲੈ ਲਈ ਗਈ ਹੈ ਅਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੁੱਖ ਮੰਤਰੀ ਨੇ ਸਟੀਲ ਅਤੇ ਲੋਹੇ ਦੇ ਪਲਾਂਟ ਬੰਦ ਕਰਨ ਦੇ ਦਿੱਤੇ ਹੁਕਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904