Punjab News: ਪੰਜਾਬ ਵਾਸੀਆਂ ਨੂੰ ਵੱਡਾ ਝਟਕਾ, ਹੁਣ ਘਰ ਬਣਾਉਣਾ ਹੋਵੇਗਾ ਹੋਰ ਵੀ ਮੁਸ਼ਕਲ; ਜਾਣੋ ਭੱਠਾ ਮਾਲਕਾਂ ਵਿਚਾਲੇ ਕਿਉਂ ਮੱਚਿਆ ਹਾਹਾਕਾਰ?
Samrala News: ਪੰਜਾਬ ਵਾਸੀਆਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਹੁਣ ਲੋਕਾਂ ਲਈ ਘਰ ਬਣਾਉਣਾ ਹੋਰ ਵੀ ਮੁਸ਼ਕਿਲ ਹੋਣ ਵਾਲਾ ਹੈ। ਦਰਅਸਲ, ਪੰਜਾਬ ਦੇ ਭੱਠਾ ਮਾਲਕਾਂ ਨੇ ਕੋਲ ਮਾਫ਼ੀਆਂ ਤੋਂ ਦੁਖੀ ਹੋਣ ਦੇ ਦੋਸ਼ ਲਗਾ...

Samrala News: ਪੰਜਾਬ ਵਾਸੀਆਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਹੁਣ ਲੋਕਾਂ ਲਈ ਘਰ ਬਣਾਉਣਾ ਹੋਰ ਵੀ ਮੁਸ਼ਕਿਲ ਹੋਣ ਵਾਲਾ ਹੈ। ਦਰਅਸਲ, ਪੰਜਾਬ ਦੇ ਭੱਠਾ ਮਾਲਕਾਂ ਨੇ ਕੋਲ ਮਾਫ਼ੀਆਂ ਤੋਂ ਦੁਖੀ ਹੋਣ ਦੇ ਦੋਸ਼ ਲਗਾ ਕੇ ਕੇਂਦਰੀ ਮੰਤਰੀ ਨੂੰ ਗੁਜਰਾਤ ਦੀ ਕਾਂਡਲਾ ਬੰਦਰਗਾਹ ਤੋਂ ਕਬਜ਼ਾ ਹਟਾਉਣ ਲਈ ਮੰਗ ਪੱਤਰ ਦਿੱਤਾ ਹੈ। ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਪੰਜਾਬ ਦੇ ਭੱਠਾ ਮਾਲਕ ਮਹਿੰਗਾਈ ਦੇ ਕਾਰਨ ਆਪਣੇ ਕਾਰੋਬਾਰ ਚਲਾਉਣ ਲਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਹੁਣ ਕੋਲ਼ ਮਾਫ਼ੀਏ ਦੇ ਕਾਰਨ ਉਨ੍ਹਾਂ ਦੇ ਕਾਰੋਬਾਰ ਨੂੰ ਦੁਬਾਰਾ ਤਾਲੇ ਲਾਉਣ ਦੀ ਨੌਬਤ ਆ ਚੁੱਕੀ ਹੈ। ਇਹ ਨਵੀਂ ਪਰੇਸ਼ਾਨੀ ਗੁਜਰਾਤ ਦੀ ਕਾਂਡਲਾ ਬੰਦਰਗਾਹ 'ਤੇ ਉਥੋਂ ਦੇ ਕੋਲ਼ ਮਾਫੀਆ ਵੱਲੋਂ ਕਬਜ਼ਾ ਕਰਨਾ ਹੈ। ਇਸ ਕੋਲ਼ ਮਾਫੀਆ ਨੇ ਕਾਂਡਲਾ ਬੰਦਰਗਾਹ ਤੋਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਭੱਠਿਆਂ ਨੂੰ ਆਉਣ ਵਾਲੀ ਕੋਲੇ ਦੀ ਸਪਲਾਈ ਬੰਦ ਕਰ ਦਿੱਤੀ ਹੈ, ਜਿਸ ਕਰਕੇ ਪਿਛਲੇ 15 ਦਿਨਾਂ ਤੋਂ ਇਨ੍ਹਾਂ ਸੂਬਿਆਂ 'ਚ ਇੱਟ ਭੱਠੇ ਚੱਲਣੇ ਬਿਲਕੁਲ ਬੰਦ ਹੋ ਗਏ ਹਨ।
ਭੱਠਾ ਮਾਲਕ ਇਸ ਗੱਲ ਤੋਂ ਹੋਏ ਪਰੇਸ਼ਾਨ
ਇਸ ਸਬੰਧੀ ਭੱਠਾ ਐਸੋਸੀਏਸ਼ਨ ਲੁਧਿਆਣਾ ਦੀ ਇੱਕ ਮੀਟਿੰਗ ਪ੍ਰਧਾਨ ਅਸ਼ਵਨੀ ਸਰਮਾ ਦੀ ਪ੍ਰਧਾਨਗੀ ਹੇਠ ਸੱਦੀ ਗਈ। ਇਸ 'ਚ ਆਲ ਇੰਡੀਆ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਓਮ ਵੀਰ ਸਿੰਘ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਵੱਲੋਂ ਭਾਰਤ ਸਰਕਾਰ ਦੇ ਕੋਲ਼ ਮੰਤਰੀ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਇਸ ਪਰੇਸ਼ਾਨੀ ਤੋਂ ਜਾਣੂੰ ਕਰਵਾਇਆ ਗਿਆ। ਵਫ਼ਦ ਨੇ ਕੋਲ ਮੰਤਰੀ ਨੂੰ ਦੱਸਿਆ ਕਿ ਕੋਲ ਮਾਫ਼ੀਆ ਨੇ ਆਪਣੀ ਮਨਮਰਜ਼ੀ ਨਾਲ ਕੋਲੇ ਦੇ ਇੱਕ ਟਰਾਲੇ ਪਿੱਛੇ 2 ਲੱਖ ਰੁਪਏ ਵਧਾ ਦਿੱਤੇ ਹਨ, ਜੋ ਸਰਾਸਰ ਧੱਕੇਸ਼ਾਹੀ ਹੈ। ਇਸਦੇ ਨਾਲ ਇੱਟਾਂ ਗਰੀਬ ਅਤੇ ਮੱਧ ਵਰਗੀ ਪਰਿਵਾਰ ਦੀ ਪਹੁੰਚ ਤੋਂ ਦੂਰ ਹੋ ਜਾਣਗੀਆਂ ਅਤੇ ਉਨ੍ਹਾਂ ਲਈ ਘਰ ਬਣਾਉਣਾ ਬੇਹੱਦ ਮੁਸ਼ਕਲ ਹੋ ਜਾਵੇਗਾ। ਕੋਲ਼ ਮੰਤਰੀ ਵੱਲੋਂ ਵਫ਼ਦ ਨੂੰ ਇਹ ਭਰੋਸਾ ਦਿਵਾਇਆ ਗਿਆ ਕੇ ਇਸ ਮਸਲੇ ਅਤੇ ਜਲਦੀ ਤੋਂ ਜਲਦੀ ਨਜ਼ਰਸਾਨੀ ਕਰਕੇ ਇਸ ਦਾ ਹੱਲ ਕਢਿਆ ਜਾਵੇਗਾ।
ਦਿੱਲੀ ਵਿਖ਼ੇ ਸੱਦੀ ਮੀਟਿੰਗ 'ਚ ਪੰਜਾਬ ਪ੍ਰਧਾਨ ਹਰਮੇਸ ਸੋਹੀ, ਪ੍ਰਧਾਨ ਹਰਿਆਣਾ, ਉੱਤਰ ਪ੍ਰਦੇਸ਼ ਵੱਲੋਂ ਸਾਂਝੇ ਤੌਰ 'ਤੇ ਕਿਹਾ ਗਿਆ ਕਿ ਜੇਕਰ ਭਾਰਤ ਸਰਕਾਰ ਨੇ ਕੋਲ ਮਾਫ਼ੀਆ ਨੂੰ ਨੱਥ ਨਾ ਪਾਈ ਤਾਂ ਸਾਰੇ ਕਾਰੋਬਾਰ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਜਾਣਗੇ, ਜੋ ਸਹੀ ਨਹੀਂ ਹੋਵੇਗਾ।























