Punjab News: ਪੰਜਾਬ ਵਿੱਚ ਬੀਜੇਪੀ ਆਗੂ ਨੇ ਸ਼ਰੇਆਮ ਧਰਮ ਪਰਿਵਰਤਨ ਕਰਨ ਦਾ ਦਾਅਵਾ ਕੀਤਾ ਹੈ। ਦਰਅਸਲ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਇੱਕ ਵੀਡੀਓ ਟਵੀਟ ਕਰਦੇ ਹੋਏ ਕਿਹਾ, 'ਪੰਜਾਬ ਦੀ ਦੁਖਦ ਹਕੀਕਤ, ਈਸਾਈ ਮਿਸ਼ਨਰੀਆਂ ਅਜਿਹੀ ਜ਼ਬਰਦਸਤੀ ਦੀਆਂ ਤਕਨੀਕਾਂ ਰਾਹੀਂ ਜਨਤਾ ਦਾ ਧਰਮ ਬਦਲ ਰਹੀਆਂ ਹਨ। ਪੰਜਾਬ ਸਰਕਾਰ ਇਸ ਉੱਤੇ ਨਰਮ ਹੈ। ਬਲਕਿ ਅਜਿਹੀ ਰਣਨੀਤੀ ਖਿਲਾਫ਼ ਮਾਮਲਾ ਦਰਜ ਕਰਨਾ ਚਾਹੀਦਾ ਹੈ। ਜੋ ਲੋਕਾਂ ਦਾ Brainwash ਕਰਨ ਲਈ ਹੈ। ਪੰਜਾਬ ਸਰਕਾਰ ਜਾਣਬੁੱਝ ਕੇ ਆਪਣੀ ਪੱਖਪਾਤੀ ਸਿਆਸਤ ਦੇ ਕਾਰਨ ਇਸ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।'


ਕੀ ਕਿਹਾ ਗੁਰਚਰਨ ਸਿੰਘ ਗਰੇਵਾਲ ਨੇ?



ਦਰਅਸਲ, ਇਸ ਵੀਡੀਓ ਵਿੱਚ ਫਾਦਰ ਵੱਲੋਂ ਲੜਕੀਆਂ ਦੇ ਇੱਕ ਸਮੂਹ 'ਤੇ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਇਹ ਲੜਕੀਆਂ ਜ਼ਮੀਨ 'ਤੇ ਡਿੱਗਦੀਆਂ ਹਨ। ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਦੇ ਟਵੀਟ 'ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ, ਅਸੀਂ ਇਸ ਗੱਲ ਦੇ ਖਿਲਾਫ਼ ਹਾਂ ਕਿ ਇਹ ਪਾਖੰਡ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ ਸੀ ਤੇ ਇਸ ਵਿੱਚ ਈਸਾਈ ਧਰਮ ਦੇ ਸੀਨੀਅਰ ਧਾਰਮਿਕ ਆਗੂ ਆਏ ਸਨ ਤੇ ਉਨ੍ਹਾਂ ਕਿਹਾ ਸੀ ਕਿ ਅਸੀਂ ਇਸ ਨੂੰ ਧਾਰਮਿਕ ਤੌਰ 'ਤੇ ਸਵੀਕਾਰ ਨਹੀਂ ਕਰਦੇ। ਇਹ ਸਿਰਫ ਪਾਖੰਡ ਅਤੇ ਡਰਾਮਾ ਹੈ।


 




ਪੰਜਾਬ ਵਿੱਚ ਵਧੀ ਚਰਚਾਂ ਦੀ ਗਿਣਤੀ



ਇਸ ਤੋਂ ਪਹਿਲਾਂ ਵੀ ਸਿਰਸਾ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਧਰਮ ਪਰਿਵਰਤਨ ਦਾ ਪ੍ਰਭਾਵ ਇਹ ਹੈ ਕਿ ਸੂਬੇ ਵਿੱਚ ਈਸਾਈ ਚਰਚਾਂ ਦੀ ਗਿਣਤੀ ਵੱਧ ਰਹੀ ਹੈ। ਇਹ ਚਰਚ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿੱਚ ਬਣਾਏ ਜਾ ਰਹੇ ਹਨ ਅਤੇ ਜਿੱਥੇ ਚਰਚ ਨਹੀਂ ਹਨ, ਉੱਥੇ ਚਰਚ ਬਣਾਏ ਜਾ ਰਹੇ ਹਨ। ਇਸ ਨਾਲ ਹੀ ਈਸਾਈ ਧਰਮ ਦੇ ਪ੍ਰਚਾਰ ਲਈ ਕੰਧਾਂ 'ਤੇ ਸੰਦੇਸ਼ ਵੀ ਲਿਖੇ ਜਾ ਰਹੇ ਹਨ। ਹਾਲ ਹੀ ਵਿੱਚ ਨਿਹੰਗ ਸਿੱਖਾਂ ਨੇ ਵੀ ਧਰਮ ਪਰਿਵਰਤਨ ਦਾ ਸਖ਼ਤ ਵਿਰੋਧ ਕੀਤਾ ਸੀ। ਉੱਥੇ ਹੀ ਸਥਾਨਕ ਈਸਾਈ ਧਰਮ ਦੇ ਲੋਕ ਇਸ ਤਰ੍ਹਾਂ ਦੀ ਕਿਸੇ ਵੀ ਸਾਜ਼ਿਸ਼ ਤੋਂ ਇਨਕਾਰ ਕਰਦੇ ਹਨ।