ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਗਲੈਂਡ ਵਿੱਚ ਉਸ ਸਮੇਂ ਹੜਕੰਪ ਮਚ ਗਿਆ ,ਜਦੋਂ ਪਿੰਡ ਦੇ ਨੇੜੇ ਜੰਗਲ ਵਿੱਚ ਇੱਕ ਤੇਂਦੂਆ ਕੰਡਿਆਲੀ ਤਾਰ ਵਿੱਚ ਫਸਿਆ ਦੇਖਿਆ ਗਿਆ। ਜਿਸ ਦੀ ਸੂਚਨਾ ਪਿੰਡ ਵਾਸੀਆਂ ਨੇ ਸਬੰਧਤ ਜੰਗਲੀ ਜੀਵ ਵਿਭਾਗ ਨੂੰ ਦਿੱਤੀ। ਜਿਸ ਤੋਂ ਬਾਅਦ ਵਿਭਾਗ ਨੇ ਆਪਣੀ ਬਚਾਅ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਤੇਂਦੂਏ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਕਾਬੂ ਕੀਤਾ ਅਤੇ ਉੱਚ ਅਧਿਕਾਰੀਆਂ ਨਾਲ ਮਾਮਲਾ ਸਾਂਝਾ ਕਰਨ ਤੋਂ ਬਾਅਦ ਤੇਂਦੂਏ ਨੂੰ ਸਬੰਧਤੀ ਦਫ਼ਤਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਸਰਦੀ ਦਾ ਅਸਰ ਮਨੁੱਖਾਂ ਦੇ ਨਾਲ-ਨਾਲ ਜਾਨਵਰਾਂ 'ਤੇ ਵੀ ਦਿਖਾਈ ਦੇ ਰਿਹਾ ਹੈ। ਜਿਸ ਕਾਰਨ ਹੁਣ ਭਾਰੀ ਸਰਦੀ ਕਾਰਨ ਜੰਗਲੀ ਜੀਵਾਂ ਨੇ ਰਿਹਾਇਸ਼ੀ ਖੇਤਰ ਵੱਲ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਮਲਾ ਹੁਸ਼ਿਆਰਪੁਰ ਦਾ ਹੈ, ਇੱਥੇ ਦਿਹਾਤੀ ਖੇਤਰ ਦੇ ਪਿੰਡ ਸ਼ੇਰਪੁਰ ਗਲੈਂਡ ਵਿੱਚ ਦਿਨ ਦਿਹਾੜੇ ਇੱਕ ਚੀਤਾ (ਮਾਦਾ) ਜਿਸ ਦੀ ਉਮਰ ਕਰੀਬ 7 ਤੋਂ 8 ਸਾਲ ਹੈ। ਜਿਸ ਦੀ ਸੂਚਨਾ ਕਿਸੇ ਅਣਪਛਾਤੇ ਪਿੰਡ ਵਾਸੀ ਨੇ ਵਿਭਾਗ ਨੂੰ ਦਿੱਤੀ।
ਸਰਦੀ ਦਾ ਅਸਰ ਮਨੁੱਖਾਂ ਦੇ ਨਾਲ-ਨਾਲ ਜਾਨਵਰਾਂ 'ਤੇ ਵੀ ਦਿਖਾਈ ਦੇ ਰਿਹਾ ਹੈ। ਜਿਸ ਕਾਰਨ ਹੁਣ ਭਾਰੀ ਸਰਦੀ ਕਾਰਨ ਜੰਗਲੀ ਜੀਵਾਂ ਨੇ ਰਿਹਾਇਸ਼ੀ ਖੇਤਰ ਵੱਲ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਮਲਾ ਹੁਸ਼ਿਆਰਪੁਰ ਦਾ ਹੈ, ਇੱਥੇ ਦਿਹਾਤੀ ਖੇਤਰ ਦੇ ਪਿੰਡ ਸ਼ੇਰਪੁਰ ਗਲੈਂਡ ਵਿੱਚ ਦਿਨ ਦਿਹਾੜੇ ਇੱਕ ਤੇਂਦੂਆ ਜਿਸ ਦੀ ਉਮਰ ਕਰੀਬ 7 ਤੋਂ 8 ਸਾਲ ਹੈ। ਜਿਸ ਦੀ ਸੂਚਨਾ ਕਿਸੇ ਅਣਪਛਾਤੇ ਪਿੰਡ ਵਾਸੀ ਨੇ ਵਿਭਾਗ ਨੂੰ ਦਿੱਤੀ।
ਜਿਸ ਤੋਂ ਬਾਅਦ ਵਿਭਾਗ ਨੇ ਲੰਮਾ ਲਸ਼ਕਰ ਨਾਲ ਲੈ ਕੇ ਬਿਨਾਂ ਦੇਰੀ ਮੌਕੇ 'ਤੇ ਪਹੁੰਚ ਕੇ ਚੀਤੇ ਨੂੰ ਕਰੀਬ ਦੋ ਘੰਟੇ ਦੇ ਸਮੇਂ 'ਚ ਕਾਬੂ ਕਰ ਲਿਆ। ਇਸ ਮੌਕੇ 'ਤੇ ਪਹੁੰਚੇ ਜੰਗਲੀ ਜਾਨਵਰ ਅਧਿਕਾਰੀ ਨੇ ਦੱਸਿਆ ਕਿ ਸਰਦੀ ਅਤੇ ਜੰਗਲੀ ਇਲਾਕਿਆਂ 'ਚ ਸ਼ਿਕਾਰ ਨਾ ਮਿਲਣ ਦੇ ਇਵਜ਼ 'ਚ ਜੰਗਲੀ ਜਾਨਵਰ ਸ਼ਹਿਰਾਂ ਅਤੇ ਰਿਹਾਇਸ਼ੀ ਇਲਾਕਿਆਂ ਵੱਲ ਭਟਕ ਜਾਂਦੇ ਹਨ, ਖੁਸ਼ਕਿਸਮਤੀ ਨਾਲ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਦੋਂ ਪਸ਼ੂ ਨੂੰ ਕਾਬੂ ਕਰਕੇ ਵਿਭਾਗੀ ਰਿਹਾਇਸ਼ 'ਤੇ ਰੱਖਿਆ ਗਿਆ ਹੈ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।