Punjab News: ਤਰਨ ਤਾਰਨ ਤੋਂ ਦਿਲ-ਦਹਿਲਾਉਣ ਵਾਲੀ ਵੀਡੀਓ ਸਾਹਮਣੇ ਆਈ ਹੈ। ਇੱਥੇ ਗਨ ਪੁਆਇੰਟ 'ਤੇ ਮਹਿਲਾ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਾ ਇੰਨਾ ਬੇਖੌਫ ਹੈ ਕਿ ਉਸ ਆਰਾਮ ਨਾਲ ਔਰਤ ਦੀ ਚੇਨ ਖੋਹ ਰਿਹਾ ਹੈ। ਇਹ ਘਟਨਾ ਤਰਨ ਤਾਰਨ ਦੇ ਦੀਪ ਐਵੇਨਿਊ ਦੀ ਦੱਸੀ ਜਾ ਰਹੀ ਹੈ। 


ਇਹ ਘਟਨਾ ਸਵੇਰੇ ਉਸ ਸਮੇਂ ਵਾਪਰੀ, ਜਦੋਂ ਇਕ ਔਰਤ ਆਪਣੀ ਬੇਟੀ ਨੂੰ ਸਕੂਲ ਛੱਡਣ ਲਈ ਐਕਟਿਵਾ ਲੈ ਕੇ ਜਾ ਰਹੀ ਸੀ। ਮੁਲਜ਼ਮ ਦੀ ਇਹ ਹਰਕਤ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਸੀਸੀਟੀਵੀ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


ਹਾਸਲ ਜਾਣਕਾਰੀ ਮੁਤਾਬਕ ਦੀਪ ਐਵੇਨਿਊ 'ਚ ਰਹਿਣ ਵਾਲੀ ਔਰਤ ਆਪਣੀ ਬੇਟੀ ਨੂੰ ਸਕੂਲ ਛੱਡਣ ਜਾ ਰਹੀ ਸੀ। ਘਟਨਾ ਸਮੇਂ ਉਹ ਘਰ ਦੇ ਬਾਹਰ ਸੀ ਤੇ ਸਕੂਟੀ ਸਟਾਰਟ ਕਰ ਰਹੀ ਸੀ। ਇਸੇ ਦੌਰਾਨ ਪਿੱਛੇ ਤੋਂ ਇੱਕ ਨਕਾਬਪੋਸ਼ ਵਿਅਕਤੀ ਆਇਆ ਤੇ ਬੰਦੂਕ ਦਿਖਾ ਕੇ ਚੇਨ ਖੋਹਣ ਲੱਗਾ। ਖੁਦ ਨੂੰ ਬਚਾਉਂਦੇ ਹੋਏ ਔਰਤ ਹੇਠਾਂ ਡਿੱਗ ਗਈ ਪਰ ਦੋਸ਼ੀ ਉਸ ਦੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਿਆ।



ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ। ਇਸ ਦੌਰਾਨ ਦੋਸ਼ੀ ਨੂੰ ਭਜਾਉਣ ਲਈ ਮਹਿਲਾ ਦੀ ਬੇਟੀ ਨੇ ਉਸ 'ਤੇ ਹਮਲਾ ਕੀਤਾ ਪਰ ਉਸ ਨੇ ਬੇਟੀ ਨੂੰ ਵੀ ਧੱਕੇ ਤੇ ਥੱਪੜ ਮਾਰੇ। ਉਹ ਬੇਖੌਫ ਹੋ ਕੇ ਪਿਸਤੌਲ ਦਿਖਾ ਕੇ ਪੈਦਲ ਹੀ ਫਰਾਰ ਹੋ ਗਿਆ।



ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸੀਸੀਟੀਵੀ ਕਰਜ਼ੇ ਵਿੱਚ ਲੈ ਲਈ ਹੈ। ਇਸ ਤੋਂ ਇਲਾਵਾ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ ਤਾਂ ਜੋ ਮੁਲਜ਼ਮ ਦੀ ਪਛਾਣ ਤੇ ਉਸ ਦੇ ਰੂਟ ਦਾ ਪਤਾ ਲੱਗ ਸਕੇ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।