ਅੰਮ੍ਰਿਤਸਰ: ਪੰਜਾਬ 'ਚ ਔਰਤਾਂ ਖਿਲਾਫ ਜੁਰਮ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਘਟਨਾ ਜ਼ਿਲ੍ਹਾ ਅੰਮ੍ਰਿਤਸਰ (Amritsar) ਅਧੀਨ ਪੈਂਦੇ ਪਿੰਡ ਪੰਡੌਰੀ ਦੀ ਹੈ। ਇੱਥੇ ਪਾਰਲਰ 'ਚ ਕੰਮ ਕਰਨ ਵਾਲੀ ਇੱਕ ਮਹਿਲਾ (Woman Murder) ਦਾ ਅਣਪਛਾਤੇ ਨੌਜਵਾਨ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਾਤਲ ਮ੍ਰਿਤਕਾ ਦੀ ਲਾਸ਼ ਨੂੰ ਖੇਤਾਂ 'ਚ ਹੀ ਛੱਡ ਕੇ ਫਰਾਰ ਹੋ ਗਿਆ।


ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਮ੍ਰਿਤਕਾ ਦਾ ਨਾਂ ਅਮਨਪ੍ਰੀਤ ਦੱਸਿਆ ਜਾ ਰਿਹਾ ਹੈ। ਅਮਨਪ੍ਰੀਤ ਦੇ ਕਤਲ ਦੇ ਕਾਰਨਾਂ ਦਾ ਅਜੇ ਤਕ ਕੁਝ ਪਤਾ ਨਹੀਂ ਲੱਗ ਸਕਿਆ। ਅਮਨਪ੍ਰੀਤ ਨੂੰ ਗੋਲੀ ਮਾਰਨ ਤੋਂ ਬਾਅਦ ਹਮਲਾਵਰ ਲੜਕੀ ਦੀ ਲਾਸ਼ 'ਤੇ ਪਿਸਤੌਲ ਰੱਖ ਕੇ ਫਰਾਰ ਹੋ ਗਿਆ। ਪਿੰਡ ਵਿੱਚ ਇਸ ਘਟਨਾ ਮਗਰੋਂ ਸਨਸਨੀ ਫੈਲ ਗਈ। ਪਿੰਡ ਦੇ ਲੋਕਾਂ ਨੇ ਲਾਸ਼ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਦੱਸ ਦਈਏ ਕਿ ਲੜਕੀ ਦੀ ਛਾਤੀ 'ਚ ਗੋਲੀ ਮਾਰੀ ਗਈ।


ਮ੍ਰਿਤਕ ਦੀ ਮਾਂ ਸੁਖਵਿੰਦਰ ਕੌਰ ਮੌਕੇ 'ਤੇ ਪਹੁੰਚੀ ਤਾਂ ਉਸ ਨੇ ਦੱਸਿਆ ਕਿ ਅਮਨਪ੍ਰੀਤ ਕੌਰ ਪਾਰਲਰ 'ਚ ਕੰਮ ਕਰਦੀ ਸੀ ਤੇ ਦੇਰ ਸ਼ਾਮ ਤੱਕ ਘਰ ਨਹੀਂ ਆਈ ਸੀ। ਉਸ ਨੂੰ ਫੋਨ ਵੀ ਕੀਤਾ ਪਰ ਉਸ ਦਾ ਫੋਨ ਬੰਦ ਸੀ ਤੇ ਉਸ ਦੀ ਭਾਲ ਕਰਦਿਆਂ ਜਦੋਂ ਮੌਕੇ 'ਤੇ ਭੀੜ ਲੱਭ ਰਿਹਾ ਸੀ ਜਦੋਂ ਉਹ ਉਸ ਦੀ ਭਾਲ ਕਰ ਰਿਹਾ ਸੀ, ਜਦੋਂ ਉਸ ਨੇ ਭੀੜ ਇਕੱਠੀ ਹੋਈ ਵੇਖੀ ਤਾਂ ਉੱਥੇ ਜਾ ਉਨ੍ਹਾਂ ਵੇਖਿਆ ਕਿ ਉਨ੍ਹਾਂ ਦੀ ਧੀ ਦੀ ਲਾਸ਼ ਸਾਹਮਣੇ ਪਈ ਸੀ।


ਮੌਕੇ 'ਤੇ ਡੀਐਸਪੀ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ ਕਿ ਕਤਲ ਦਾ ਕਾਰਨ ਕੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਇਸ ਕੇਸ ਦੇ ਮੁਲਜ਼ਮ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਵੇਗੀ।


ਇਹ ਵੀ ਪੜ੍ਹੋ: Kapil Sharma ਜਿਸ ਸ਼ੋਅ 'ਚ ਰਹੇ ਜੇਤੂ ਉਸ ਦੇ ਆਡੀਸ਼ਨ 'ਚ ਪਹਿਲਾਂ ਹੋਏ ਸੀ ਰਿਜੈਕਟ, ਨਵਜੋਤ ਸਿੱਧੂ ਸੀ ਸ਼ੋਅ ਦੇ ਜੱਜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904