Bathinda News: ਬਠਿੰਡਾ ਦੇ ਨਾਲ ਲੱਗਦੇ ਪਿੰਡ ਗੁਰੂਸਰ ਸਾਹਨੇਵਾਲਾ ਤੋਂ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ, ਉਸ 'ਤੇ ਦੋਸ਼ ਹੈ ਕਿ ਉਹ ਮੋਟਰ ਚੋਰੀ ਕਰਨ ਦੀ ਨੀਅਤ ਨਾਲ ਖੇਤਾਂ 'ਚ ਆਇਆ ਸੀ। ਇਸ ਕਾਰਨ ਉਸ ਦੀ ਕੁੱਟਮਾਰ ਕੀਤੀ ਗਈ ਹੈ।


ਦੂਜੇ ਪਾਸੇ ਪੁਲਿਸ ਨੇ ਦਿਲਸ਼ਾਦ ਅਲੀ ਨਾਮ ਦੇ ਇਸ ਵਿਅਕਤੀ ਦੇ ਬਿਆਨਾਂ ’ਤੇ ਉਸ ਦੀ ਕੁੱਟਮਾਰ ਕਰਨ ਵਾਲੇ ਟੀਟੂ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ ਕਰ ਲਿਆ ਹੈ। ਹੁਣ ਪੁਲਿਸ ਦੀ ਇਸ ਕਾਰਵਾਈ 'ਤੇ ਵੀ ਸਵਾਲ ਉੱਠ ਰਹੇ ਹਨ ਕਿ ਜੇਕਰ ਇਹ ਲੜਕਾ ਚੋਰੀ ਕਰਨ ਆਇਆ ਸੀ ਤਾਂ ਉਸ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਦਕਿ ਵੀਡੀਓ 'ਚ ਇਹ ਵਿਅਕਤੀ ਆਪਣੀ ਚੋਰੀ ਦੀ ਗੱਲ ਵੀ ਕਬੂਲ ਕਰ ਰਿਹਾ ਹੈ।


ਦੱਸ ਦਈਏ ਕਿ ਵੀਡੀਓ 'ਚ ਦਿਲਸ਼ਾਦ ਇਹ ਵੀ ਕਬੂਲਦਾ ਨਜ਼ਰ ਆ ਰਿਹਾ ਹੈ ਕਿ ਉਸ ਨੇ ਪਹਿਲਾਂ ਵੀ ਇੱਥੋਂ ਚੋਰੀ ਕੀਤੀ ਸੀ ਪਰ ਦਿਲਸ਼ਾਦ ਕੁੱਟਮਾਰ ਤੋਂ ਬਾਅਦ ਸਰਕਾਰੀ ਹਸਪਤਾਲ 'ਚ ਦਾਖਲ ਹੋ ਗਿਆ ਤੇ ਪੁਲਿਸ ਨੇ ਦਿਲਸ਼ਾਦ ਦੇ ਬਿਆਨਾਂ 'ਤੇ ਦਿਲਸ਼ਾਦ ਦੀ ਕੁੱਟਮਾਰ ਕਰਨ ਵਾਲੇ ਟੀਟੂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।


ਫਿਲਹਾਲ ਪੁਲਿਸ ਨੇ ਉਸ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ਪਰ ਜਿਸ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ, ਉਹ ਚੋਰੀ ਦੀ ਨੀਅਤ ਨਾਲ ਆਇਆ ਸੀ ਤੇ ਉਸ ਕੋਲੋਂ ਚੋਰੀ ਦਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਨੇ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਸਵਾਲ ਖੜ੍ਹੇ ਹੋ ਰਹੇ ਹਨ ਕਿ ਟੀਟੂ ਨਾਂ ਦੇ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਕੁੱਟਮਾਰ ਕਰਨ ਵਾਲੇ ਨੇ ਵੀ ਮੀਡੀਆ ਦੇ ਸਾਹਮਣੇ ਆ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।


ਇਹ ਵੀ ਪੜ੍ਹੋ: Traffic Police: ਕੀ ਟ੍ਰੈਫਿਕ ਪੁਲਿਸ ਤੁਹਾਨੂੰ ਗ੍ਰਿਫਤਾਰ ਕਰ ਸਕਦੀ ਹੈ? ਸਮਝੋ ਕਿ ਕਾਨੂੰਨ ਕੀ ਕਹਿੰਦਾ ਹੈ


ਇਸ ਪੂਰੇ ਵਿਵਾਦ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਵੀਡੀਓ ਦੇ ਆਧਾਰ 'ਤੇ ਟੀਟੂ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ਪਰ ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ ਕਿ ਦਿਲਸ਼ਾਦ ਟੀਟੂ ਦੇ ਖੇਤ 'ਚ ਚੋਰੀ ਦੀ ਨੀਅਤ ਨਾਲ ਆਇਆ ਸੀ ਪਰ ਉਸ ਕੋਲੋਂ ਚੋਰੀ ਦਾ ਸਮਾਨ ਬਰਾਮਦ ਨਹੀਂ ਹੋਇਆ।