ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਮਿਲੀ ਬੜ੍ਹਤ ਤੋਂ ਆਮ ਆਦਮੀ ਪਾਰਟੀ ਖੁਸ਼ ਹੈ। ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਇਸ ਦਾ ਅਸਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦਿਖਾਈ ਦੇਵੇਗਾ।


ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਕਿਹਾ ਹੈ ਕਿ ਚੰਡੀਗੜ੍ਹ ਵਿੱਚ ਇਹ ਟ੍ਰੇਲਰ ਹੈ ਪਰ ਪੰਜਾਬ ਵਿੱਚ ਪੂਰੀ ਫ਼ਿਲਮ ਅਜੇ ਬਾਕੀ ਹੈ। ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ।


ਸਾਢੇ 12 ਵਜੇ ਤੱਕ ਆਮ ਆਦਮੀ ਪਾਰਟੀ ਨੇ 9 ਸੀਟਾਂ ਜਿੱਤ ਲਈਆਂ ਹਨ। ਬੀਜੇਪੀ ਨੇ ਛੇ ਤੇ ਕਾਂਗਰਸ ਨੇ ਪੰਜ ਸੀਟਾਂ ਜਿੱਤੀਆਂ ਹਨ। ਅਕਾਲੀ ਦਲ ਨੂੰ ਅਜੇ ਇੱਕ ਸੀਟ ਹੀ ਮਿਲੀ ਹੈ। ਆਮ ਆਦਮੀ ਪਾਰਟੀ ਨੇ ਸਵੇਰ ਤੋਂ ਹੀ ਬੜ੍ਹਤ ਬਣਾਈ ਹੋਈ ਹੈ।


ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ। ਬੀਜੇਪੀ ਦੇ ਸੀਨੀਅਰ ਲੀਡਰ ਮੇਅਰ ਰਵੀਕਾਂਤ ਸ਼ਰਮਾ ਆਪਣੀ ਸੀਟ ਹਾਰ ਗਏ ਹਨ। ਇਸ ਦੇ ਨਾਲ ਹੀ ਸਾਬਕਾ ਮੇਅਰ ਤੇ ਸੀਨੀਅਰ ਭਾਜਪਾ ਆਗੂ ਦੇਵੇਸ਼ ਮੋਦਗਿਲ ਵੀ ਆਪਣੀ ਸੀਟ ਤੋਂ ਹਾਰ ਗਏ ਹਨ।


ਬੀਜੇਪੀ ਨੂੰ ਵੱਡਾ ਝਟਕਾ


ਮੇਅਰ ਰਵੀਕਾਂਤ ਸ਼ਰਮਾ ਨੂੰ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਨੇ ਹਰਾਇਆ ਹੈ। ਮੇਅਰ ਰਵੀਕਾਂਤ ਸ਼ਰਮਾ ਵਾਰਡ ਨੰ-17 ਤੋਂ 828 ਵੋਟਾਂ ਨਾਲ ਹਾਰ ਗਏ। ਇਸ ਦੇ ਨਾਲ ਹੀ ਸ਼ਹਿਰ ਦੇ ਸਾਬਕਾ ਮੇਅਰ ਤੇ ਸੀਨੀਅਰ ਭਾਜਪਾ ਆਗੂ ਦੇਵੇਸ਼ ਮੋਦਗਿਲ ਵੀ ਆਪਣੀ ਸੀਟ ਤੋਂ ਹਾਰ ਗਏ। ਵਾਰਡ ਨੰ-21 ਵਿੱਚ ਉਹ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਤੋਂ 939 ਵੋਟਾਂ ਨਾਲ ਹਾਰ ਗਏ ਹਨ। ਇਹ ਭਾਜਪਾ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਵਾਰ ਆਮ ਆਦਮੀ ਪਾਰਟੀ ਨੇ ਚੰਗਾ ਦਮ ਵਿਖਾਇਆ ਹੈ।



ਇਹ ਵੀ ਪੜ੍ਹੋ: Road Accident: ਅੰਬਾਲਾ-ਦਿੱਲੀ ਹਾਈਵੇ 'ਤੇ ਦਰਦਨਾਕ ਸੜਕ ਹਾਦਸਾ! 3 ਟੂਰਿਸਟ ਬੱਸਾਂ ਟਕਰਾਈਆਂ, 5 ਲੋਕਾਂ ਦੀ ਮੌਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904