Punjab News: ਲੋਕ ਸਭਾ ਚੋਣਾਂ ਵਿਚ ਹਾਲੇ ਕੁਝ ਮਹੀਨੇ ਬਾਕੀ ਹਨ। ਇਸ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗੀਆਂ ਹੋਈਆਂ ਹਨ। ਇਸ ਤਹਿਤ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੀ ਇਲੈਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ। ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਸ ਦੇ ਲਈ ਕਰੀਬ 500 ਛੋਟੀਆਂ-ਵੱਡੀਆਂ ਅਸਾਮੀਆਂ 'ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸਾਰੇ ਜ਼ਿਲ੍ਹਿਆਂ ਵਿੱਚ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਗਿਆ ਹੈ।
ਨਵੀਂਆਂ ਨਿਯੁਕਤੀਆਂ ਦਾ ਐਲਾਨ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾ: ਸੰਦੀਪ ਪਾਠਕ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਵੱਲੋਂ ਕੀਤਾ ਗਿਆ ਹੈ। ਇਸ ਵਿੱਚ ਰਾਜ ਪੱਧਰੀ ਕਾਰਜਕਾਰਨੀ ਵਿੱਚ ਕੁਝ ਨਵੇਂ ਚਿਹਰਿਆਂ ਨੂੰ ਵੀ ਥਾਂ ਦਿੱਤੀ ਗਈ ਹੈ। ਸੂਬਾ ਪੱਧਰੀ ਇਕਾਈ ਵਿੱਚ ਖਜ਼ਾਨਚੀ, ਸੰਯੁਕਤ ਸਕੱਤਰ ਅਤੇ ਦਰਜਨ ਤੋਂ ਵੱਧ ਵਿੰਗਾਂ ਦੇ ਮੁਖੀ ਸ਼ਾਮਲ ਹਨ। ਪਾਰਟੀ ਸੂਚੀ ਅਨੁਸਾਰ ਸੁਰੇਸ਼ ਗੋਇਲ ਨੂੰ ਪਾਰਟੀ ਦਾ ਖਜ਼ਾਨਚੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: Amritsar News: ਹਥੌੜੇ ਮਾਰਕੇ ਔਰਤ ਦਾ ਕਤਲ, ਦੋਵਾਂ ਵਿਚਾਲੇ ਪ੍ਰੇਮ ਸਬੰਧ ਹੋਣ ਦਾ ਸ਼ੱਕ, ਪੁਲਿਸ ਜਾਂਚ 'ਚ ਜੁਟੀ
ਪ੍ਰੀਤੀ ਮਲਹੋਤਰਾ ਨੂੰ ਮਹਿਲਾ ਵਿੰਗ ਦਾ ਮੁਖੀ ਬਣਾਇਆ ਗਿਆ ਹੈ। ਦਵਿੰਦਰਜੀਤ ਸਿੰਘ ਲਾਡੀ, ਬਲਜਿੰਦਰ ਕੌਰ, ਕਰਨਲ ਸਰਾਏ, ਜੇਪੀ ਸਿੰਘ, ਜਸਟਿਸ ਜ਼ੋਰਾ ਸਿੰਘ ਅਤੇ ਬਾਰੀ ਸਲਮਾਨੀ ਨੂੰ ਸਕੱਤਰ ਬਣਾਇਆ ਗਿਆ ਹੈ। ਮੁਕੇਸ਼ ਕੁਮਾਰ ਨੂੰ ਖਜ਼ਾਨਚੀ ਬਣਾਇਆ ਗਿਆ ਹੈ। ਜਗਤਾਰ ਸਿੰਘ ਦਿਆਲਪੁਰਾ ਕਿਸਾਨ ਵਿੰਗ, ਮਨਜਿੰਦਰ ਸਿੰਘ ਲਾਲਪੁਰਾ ਯੂਥ ਵਿੰਗ, ਐਡਵੋਕੇਟ ਦਿਨੇਸ਼ ਚੱਢਾ ਲੀਗਲ ਵਿੰਗ, ਵਿੱਕੀ ਗਨੌਰ ਨੂੰ ਸਪੋਰਟਸ ਵਿੰਗ ਦਾ ਸੂਬਾਈ ਪ੍ਰਧਾਨ ਬਣਾਇਆ ਗਿਆ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 2 ਸਾਲ ਹੋ ਗਏ ਹਨ। ਪਰ ਹੁਣ ਤੱਕ ਪੰਜਾਬ ਵਿੱਚ ਜ਼ਿਲ੍ਹਾ ਪੱਧਰ ’ਤੇ ਇਕਾਈਆਂ ਨਹੀਂ ਬਣੀਆਂ ਸਨ। ਇਸ ਸਾਲ ਲੋਕ ਸਭਾ, ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਵੀ ਹੋਣੀਆਂ ਹਨ, ਜਿਸ ਤੋਂ ਪਹਿਲਾਂ ਪਾਰਟੀ ਆਪਣੇ ਆਪ ਨੂੰ ਮਜ਼ਬੂਤ ਕਰ ਰਹੀ ਹੈ। ਇਸ ਸਬੰਧੀ ਪਾਰਟੀ ਵੱਲੋਂ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ। ਕਿਉਂਕਿ ਪਾਰਟੀ ਇਨ੍ਹਾਂ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਚੁੱਕਣਾ ਚਾਹੁੰਦੀ। ਇਸ ਲਈ ਜਥੇਬੰਦੀ ਨੂੰ ਪਹਿਲ ਦੇ ਆਧਾਰ ’ਤੇ ਮਜ਼ਬੂਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab News: ਸੀਐਮ ਭਗਵੰਤ ਮਾਨ 'ਤੇ ਭੜਕੇ 'ਆਪ' ਵਿਧਾਇਕ, ਬੇਅਦਬੀ ਤੇ ਗੋਲੀ ਕਾਂਡ ਕਰਵਾਇਆ ਯਾਦ, 29 ਜਨਵਰੀ ਨੂੰ ਕੋਰਟ 'ਚ ਮਿਲਣ ਦਾ ਚੈਲੰਜ