ਰਾਜਪੁਰਾ : ਆਮ ਆਦਮੀ ਪਾਰਟੀ ਦੇ ਰਾਜਪੁਰਾ ਤੋਂ ਆਗੂ ਸੁਰਿੰਦਰ ਅੋਰੜਾ ਨੇ ਕਿੰਗਰਾ ਦੇ ਆਡੀਓ ਸਟਿੰਗ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਪ੍ਰੈੱਸ ਕਾਨਫ਼ਰੰਸ ਵਿੱਚ ਬੋਲਦਿਆਂ ਸੁਰਿੰਦਰ ਅੋਰੜਾ ਨੇ ਆਖਿਆ ਕਿ ਉਹ ਕਿੰਗਰਾ ਖ਼ਿਲਾਫ਼ ਮਾਣਹਾਨੀ ਦਾ ਕੇਸ ਵੀ ਕਰਨਗੇ। ਅੋਰੜਾ ਨੇ ਆਪਣੀ ਸਫ਼ਾਈ ਵਿੱਚ ਆਖਿਆ ਕਿ ਕਿੰਗਰਾ ਵੱਲੋਂ ਸਟਿੰਗ ਵਿੱਚ ਜਿਸ ਪੈਸਾ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਮਾਘੀ ਮੇਲੇ ਲਈ ਇਕੱਠਾ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਲਈ 5 ਹਜ਼ਾਰ ਤੋਂ 5 ਲੱਖ ਰੁਪਏ ਇਕੱਠੇ ਕੀਤੇ ਗਏ ਸਨ ਅਤੇ ਇਹ ਸਾਰਾ ਪੈਸਾ ਪਾਰਟੀ ਦੇ ਖਾਤੇ ਵਿੱਚ ਜਮਾ ਹੈ। ਸੁਰਿੰਦਰ ਅੋਰੜਾ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਫ਼ੰਡ ਵਿੱਚ ਕੋਈ ਗੜਬੜ ਨਹੀਂ ਹੈ। ਅੋਰੜਾ ਨੇ ਸਵਾਲ ਕੀਤਾ ਕਿ ਕਿੰਗਰਾ ਇਹ ਸਾਰੀਆਂ ਗੱਲਾਂ ਹੁਣ ਸਾਹਮਣੇ ਰੱਖ ਰਹੇ ਸੱਤ ਮਹੀਨੇ ਚੁੱਪ ਕਿਸ ਲਈ ਰਹੇ।