ਬਠਿੰਡਾ ਦਿਹਾਤੀ: ਇੱਥੇ ਪਾਰਟੀ ਨੇ ਨਵੇਂ ਹਲਕਾ ਇੰਚਾਰਜ ਦੀ ਨਿਯੁਕਤੀ ਕੀਤੀ ਹੈ, ਜਿਸ ਕਾਰਨ ਮੌਜੂਦਾ ਵਿਧਾਇਕ ਦੀ ਟਿਕਟ ਨੂੰ ਲੈ ਕੇ ਚਰਚਾ ਹੈ।
ਖਰੜ: ਇੱਥੇ ਵੀ ਮੌਜੂਦਾ ਵਿਧਾਇਕ ਦੇ ਨਾਲ ਨਵੇਂ ਹਲਕਾ ਇੰਚਾਰਜ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।
ਚਮਕੌਰ ਸਾਹਿਬ: ਇੱਥੇ ਵੀ ਪਾਰਟੀ ਨੇ ਸੰਗਠਨਾਤਮਕ ਪੱਧਰ 'ਤੇ ਨਵੀਂ ਨਿਯੁਕਤੀ ਕੀਤੀ ਹੈ।
ਸਮਾਣਾ: ਸਾਬਕਾ ਅਕਾਲੀ ਮੰਤਰੀ ਨੂੰ ਹਲਕਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਇਸ ਸੀਟ 'ਤੇ ਖਾਸ ਚਰਚਾ ਹੈ।
ਸ਼ਾਹਕੋਟ: ਇੱਥੇ ਵੀ ਪਾਰਟੀ ਵੱਲੋਂ ਨਵਾਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਫਗਵਾੜਾ, ਫਿਲੌਰ, ਕਾਦੀਆਂ, ਸੁਜਾਨਪੁਰ, ਨਵਾਂਸ਼ਹਿਰ ਅਤੇ ਮੁਕੇਰੀਆਂ: ਇਨ੍ਹਾਂ ਹਲਕਿਆਂ ਵਿੱਚ ਵੀ ਪਾਰਟੀ ਨੇ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਹਲਕਾ ਇੰਚਾਰਜ ਲਗਾਏ ਹਨ।
ਇਸ ਤੋਂ ਇਲਾਵਾ ਡੇਰਾ ਬੱਸੀ, ਸਨੌਰ, ਬਠਿੰਡਾ ਸ਼ਹਿਰੀ, ਮਾਨਸਾ ਅਤੇ ਲੰਬੀ ਵਰਗੇ ਹਲਕਿਆਂ ਵਿਚ ਵੀ ਪਾਰਟੀ ਵੱਲੋਂ ਨਵੇਂ ਆਗੂਆਂ ਨੂੰ ਅੱਗੇ ਲਿਆਉਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਸੀਟਾਂ 'ਤੇ ਵੀ ਅਗਲੀ ਸੂਚੀ ਦੌਰਾਨ ਪਾਰਟੀ ਦੇ ਫੈਸਲੇ 'ਤੇ ਨਜ਼ਰ ਰਹੇਗੀ।
