Bathinda Lok Sabha Seat: ਲੋਕ ਸਭਾ ਚੋਣਾਂ ਲਈ ਹਰ ਉਮੀਦਵਾਰ ਵੱਲੋਂ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਨੇ 13 ਉਮੀਦਵਾਰਾਂ 'ਚੋਂ 9 ਸੀਟਿੰਗ MLA ਨੂੰ ਟਿਕਟ ਦਿੱਤੀ ਹੈ। ਜਿਹਨਾਂ ਵਿੱਚ 5 ਕੈਬਨਿਟ ਮੰਤਰੀ ਹਨ। ਇਸੇ ਤਹਿਤ ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ 'ਚ ਉਤਾਰਿਆ ਹੋਇਆ।
ਬਠਿੰਡਾ ਸੀਟ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਮਾਨਸਾ ਦੇ ਭੀਖੀ ਬਲਾਕ ਦੇ ਪਿੰਡ ਧਲੇਵਾ ਵਿੱਚ ਬੀਤੇ ਦਿਨ ਮੀਟਿੰਗ ਕਰਨ ਪਹੁੰਚੇ ਸਨ। ਇਸ ਦੌਰਾਨ ਇੱਕ ਪਿੰਡ ਵਾਸੀ ਨੇ ਖੇਤਬਾੜੀ ਮੰਤਰੀ ਨੂੰ ਸਵਾਲ ਕੀਤਾ, ਖੁੱਡੀਆਂ ਸਾਹਿਬ! ਮਾਨਸਾ ਵਾਸੀਆਂ ਨੇ ਕਿਹੜੀ ਗਲਤੀ ਕੀਤੀ?
ਅਸੀਂ ਡਾ. ਵਿਜੇ ਸਿੰਗਲਾ ਨੂੰ 1 ਲੱਖ 25 ਹਜ਼ਾਰ ਵੋਟਾਂ ਨਾਲ ਜਿਤਾ ਕੇ ਮੰਤਰੀ ਬਣਾਇਆ ਤੇ ਫਿਰ ਤੁਸੀਂ ਇਸ ਇਮਾਨਦਾਰ ਬੰਦੇ ਨੂੰ ਜੇਲ 'ਚ ਡੱਕ ਦਿੱਤਾ। ਜਦਕਿ ਬਦਲੀਆਂ ਲਈ ਡੇਢ-ਡੇਢ ਲੱਖ ਰੁਪਏ ਲੈਣ ਵਾਲੇ ਤੁਹਾਡੇ ਸੱਜੇ ਖੱਬੇ ਬੈਠੇ ਹੋਏ ਹਨ। ਇਹਨਾਂ ਬੰਦਿਆਂ ਦੀ ਵੀਡੀਓ ਵੀ ਮੰਤਰੀ ਨੂੰ ਚਲਾ ਕੇ ਦਿਖਾਈ ਗਈ।
ਖੇਤੀਬਾੜੀ ਮੰਤਰੀ ਦੇ ਭਾਸ਼ਣ ਦੇ ਵਿਚਕਾਰ ਅਚਾਨਕ ਪੁੱਛੇ ਗਏ ਸਵਾਲ 'ਤੇ ਖੁੱਡੀਆਂ ਬੇਚੈਨ ਹੋ ਗਈਆਂ। ਅਤੇ ਪੂਰਾ ਭਾਸ਼ਣ ਦਿੱਤੇ ਬਿਨ੍ਹਾ ਹੀ ਸਟੇਜ ਛੱਡ ਦਿੱਤੀ। ਖੁੱਡੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਵੀਡੀਓ ਬਾਰੇ ਕੋਈ ਜਾਣਕਾਰੀ ਨਹੀਂ ਹੈ। ਗੁਰਮੀਤ ਸਿੰਘ ਖੁੱਡੀਆਂ ਨੇ ਇਹ ਕਹਿ ਕੇ ਸਟੇਜ ਛੱਡ ਦਿੱਤੀ ਕਿ ਉਨ੍ਹਾਂ ਨੂੰ ਪਾਰਟੀ ਦੇ ਕਿਸੇ ਆਗੂ ਵੱਲੋਂ ਤਬਾਦਲੇ ਦੇ ਬਦਲੇ ਪੈਸੇ ਲੈਣ ਬਾਰੇ ਪਤਾ ਨਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਅਤੇ ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਵੀ ਮੰਚ 'ਤੇ ਮੌਜੂਦ ਸਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l