Gidderbaha Election Result: ਪੰਜਾਬ ਵਿੱਚ ਹੋਈਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਉੱਥੇ ਹੀ ਗਿੱਦੜਬਾਹਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ 5976 ਦੀ ਲੀਡ ਮਿਲੀ ਹੈ। ਡਿੰਪੀ ਨੂੰ 22088 ਵੋਟਾਂ ਮਿਲੀਆਂ ਹਨ। 

Continues below advertisement


ਜਿੱਥੇ ਡਿੰਪੀ ਢਿੱਲੋਂ ਕਾਂਗਰਸ ਦੀ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਦੇ ਮਨਪ੍ਰੀਤ ਬਾਦਲ ਨੂੰ ਛੱਡ ਕੇ ਅੱਗੇ ਵੱਧ ਗਏ ਹਨ, ਉੱਥੇ ਹੀ ਉਨ੍ਹਾਂ ਦੇ ਘਰ ਖੁਸ਼ੀ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਘਰ ਰੋਡ ਸ਼ੋਅ ਕਰਨ ਦੀ ਤਿਆਰੀ ਚੱਲ ਰਹੀ ਹੈ।


ਵੱਡੀ ਲੀਡ ਮਿਲਣ ਤੋਂ ਬਾਅਦ ਡਿੰਪੀ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਵਰਕਰਾਂ ਨਾਲ ਜਸ਼ਨ ਮਨਾਉਣਗੇ। ਉਸ ਤੋਂ ਬਾਅਦ ਹੋਰ ਕੰਮ ਕੀਤਾ ਜਾਵੇਗਾ।