ਚੰਡੀਗੜ੍ਹ: ਬੀਤੇ ਦਿਨੀਂ ਲੁੱਟ-ਖੋਹ ਕਰਨ ਆਏ ਬਦਮਾਸ਼ਾਂ ਨਾਲ ਭਿੜੀ ਜਲੰਧਰ ਦੀ 15 ਸਾਲਾ ਕੁਸੁਮ ਨੂੰ ਐਵਾਰਡ ਦੇਣ ਦੀ ਮੰਗ ਕੀਤੀ ਜਾ ਰਹੀ ਹੈ।ਲੁੱਟ-ਖੋਹ ਦੀ ਵਾਰਦਾਤ ਨੂੰ ਨਾਕਾਮ ਕਰਨ ਵਾਲੀ ਕੁਸੁਮ ਨੇ ਬਦਮਾਸ਼ਾਂ ਨਾਲ ਦੋ-ਦੋ ਹੱਥ ਕੀਤੇ ਅਤੇ ਦੋ ਬਦਮਾਸ਼ਾਂ ਵਿੱਚੋਂ ਇੱਕ ਨੂੰ ਪੁਲਿਸ ਦੇ ਹਵਾਲੇ ਕਰਵਾਇਆ।ਇਸ ਬਹਾਦੁਰੀ ਲਈ ਆਪ ਦੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਇਸ ਲੜਕੀ ਨੂੰ ਐਵਾਰਡ ਦੇਣ ਦੀ ਮੰਗ ਕਰ ਰਹੇ ਹਨ।
ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਲਈ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕਰਕੇ ਇਸ ਬਹਾਦਰ ਲੜਕੀ ਨੂੰ ਸਨਮਾਨ ਦਿਵਾਏ ਤਾਂ ਜੋ ਲੜਕੀਆਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਦੌਰਾਨ ਟੱਕਰ ਲੈਣ ਦਾ ਹੌਂਸਲਾ ਮਿਲ ਸਕੇ।
ਬੀਤੇ ਦਿਨੀਂ ਜਲੰਧਰ ਵਿਖੇ ਇੱਕ ਲੜਕੀ ਕੁਸੁਮ ਪੁੱਤਰੀ ਸਾਧੂ ਰਾਮ ਵਾਸੀ ਜਲੰਧਰ ਦਾ ਮੋਟਰਸਾਈਕਲ ਸਵਾਰ ਕੁੱਝ ਲੁਟੇਰਿਆਂ ਨੇ ਪਰਸ ਅਤੇ ਮੋਬਾਈਲ ਫ਼ੋਨ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿੰਨਾ ਦਾ ਉਸ ਬਹਾਦਰ ਲੜਕੀ ਨੇ ਪਿੱਛਾ ਕਰਕੇ ਲੁਟੇਰਿਆਂ ਵਿਚੋਂ ਇੱਕ ਲੁਟੇਰੇ ਨੂੰ ਦਬੋਚ ਲਿਆ, ਉਸ ਨੂੰ ਦਲੇਰੀ ਨਾਲ ਲੁਟੇਰਿਆਂ ਨਾਲ ਲੜਾਈ ਲੜੀ ਅਤੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ। ਇਸ ਘਟਨਾ ਦੌਰਾਨ ਇੱਕ ਲੁਟੇਰੇ ਨੇ ਦਾਤ ਮਾਰ ਕੇ ਕੁਸੁਮ ਦਾ ਗੁੱਟ ਵੱਡਾ ਸੁੱਟਿਆ।ਇਸ ਵੇਲੇ ਇਹ ਲੜਕੀ ਜਲੰਧਰ ਦੇ ਹਸਪਤਾਲ ਵਿਖੇ ਜੇਰੇ ਇਲਾਜ ਹੈ।
ਚੀਮਾ ਨੇ ਕਿਹਾ ਕਿ ਪੰਜਾਬ ਵਿਚ ਇਹੋ ਜਿਹੀਆਂ ਘਟਨਾਵਾਂ ਵਧ ਰਹੀਆਂ ਹਨ, ਜਿੰਨਾ ਤੇ ਚਿੰਤਾ ਕਰਨੀ ਬਣਦੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਰਾਹੀਂ ਮੰਗ ਕੀਤੀ ਕਿ ਬਹਾਦਰ ਲੜਕੀ ਕੁਸੁਮ ਨੂੰ ਦਲੇਰੀ ਪੁਰਸਕਾਰ ਨਾਲ ਸਨਮਾਨਿਤ ਕਰਵਾਉਣ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕਰੇ, ਜਿਸ ਨਾਲ ਇਹ ਪਤਾ ਲੱਗੇ ਕਿ ਸਾਡੇ ਪੰਜਾਬ ਦੀ ਦਲੇਰ ਧੀਆਂ ਅੰਦਰ ਲੁਟੇਰਿਆਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖ਼ਿਲਾਫ਼ ਅੱਜ ਵੀ ਬਿਨਾਂ ਕਿਸੇ ਡਰ ਭੈਅ ਅਤੇ ਖ਼ੁਦ ਇਕੱਲੇ ਹੀ ਲੜਨ ਦਾ ਹੌਸਲਾ ਹੈ।
ਇਹ ਵੀ ਪੜ੍ਹੋ:Farmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨ