Fazilka News : ਫਾਜ਼ਿਲਕਾ ਵਿੱਚ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸਨ ,ਜਿਨ੍ਹਾਂ ਨੇ ਇਲਾਕੇ ਦੇ ਕਿਸਾਨਾਂ ਨੂੰ ਸਟੇਜ ਤੋਂ ਹੀ ਦਾਅਵਾ ਕੀਤਾ ਸੀ ਕਿ ਫਾਜ਼ਿਲਕਾ ਦੀਆਂ ਨਹਿਰਾਂ ਵਿੱਚ ਇਕ ਅਪ੍ਰੈਲ ਨੂੰ ਪਾਣੀ ਪੁੱਜਦਾ ਹੋ ਜਾਵੇਗਾ ,ਅੱਜ 1 ਅਪ੍ਰੈਲ ਹੈ ਤੇ ਕਿਸਾਨ ਨਹਿਰੀ ਪਾਣੀ ਦਾ ਇੰਤਜ਼ਾਰ ਕਰ ਰਹੇ ਹਨ ਪਰ ਨਹਿਰਾਂ ਸੁੱਕੀਆਂ ਪਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਐਪ੍ਰਲ ਫੂਲ ਬਣਾਇਆ ਹੈ। 



ਤਸਵੀਰਾਂ ਫਾਜ਼ਿਲਕਾ ਦੇ ਪਿੰਡਾਂ ਦੀਆਂ ਨੇ ਜਿੱਥੇ ਇਲਾਕੇ ਦੇ ਵਿੱਚ ਸੁੱਕੀਆਂ ਨਹਿਰਾਂ ਸਰਕਾਰ ਦੇ ਦਾਅਵੇ 'ਤੇ ਸਵਾਲ ਖੜੇ ਕਰ ਰਹੀਆਂ ਹਨ , ਵੱਡੀ ਤੋਂ ਲੈ ਕੇ ਛੋਟੀ ਨਹਿਰ ਤਾਂ ਕਿ ਅਜੇ ਤੱਕ ਪਾਣੀ ਨਹੀ ਪੁੱਜਿਆ ਹੈ ਤੇ ਕਿਸਾਨ ਸਰਕਾਰ ਦੇ ਵਾਅਦੇ ਨੂੰ ਯਾਦ ਕਰ ਰਹੇ ਹਨ।  ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਐਪ੍ਰਲ ਫੂਲ ਬਣਾ ਦਿਤਾ ਹੈ। 



 

ਦਰਅਸਲ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਾਜ਼ਿਲਕਾ ਦੌਰੇ 'ਤੇ ਸਨ, ਜਿਸ ਦੌਰਾਨ ਉਨ੍ਹਾਂ ਨੇ ਸਟੇਜ ਤੋਂ ਸੰਬੋਧਨ ਦੌਰਾਨ ਇਲਾਕੇ ਦੇ ਕਿਸਾਨਾਂ ਨੂੰ ਵਾਅਦਾ ਕੀਤਾ ਕੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ 1 ਅਪ੍ਰੈਲ ਨੂੰ ਕਿਸਾਨਾਂ ਦੀਆਂ ਟੇਲਾਂ 'ਤੇ ਨਹਿਰੀ ਪਾਣੀ ਮੌਜੂਦ ਮਿਲੇਗਾ ਪਰ ਹਾਲਾਤ ਇਹ ਨੇ ਕਿ ਨਹਿਰਾਂ ਵਿੱਚ ਇਕ ਬੂੰਦ ਵੀ ਪਾਣੀ ਨਹੀਂ ਆਇਆ। 

 


 

ਪਿੰਡ ਸ਼ਾਹਪੁਰ ਨੇੜੇ ਪੈਂਦੀ ਭਾਗਸਰ ਮਾਈਨਰ ਦੇ ਵਿਚ ਪਾਣੀ ਨਾ ਪਹੁੰਚਣ ਕਾਰਨ ਕਿਸਾਨਾਂ ਨੇ ਸਰਕਾਰ ਨੂੰ ਘੇਰਿਆ। ਹਾਲਾਂਕਿ ਇਸ ਤੋਂ ਇਲਾਵਾ ਫਾਜ਼ਿਲਕਾ ਮਲੋਟ ਰੋਡ 'ਤੇ ਪੈਂਦੀ ਨਹਿਰ ਵਿੱਚ ਵੀ ਪਾਣੀ ਨਹੀਂ ਹੈ ਕਿ ਉੱਧਰ ਟਾਹਲੀ ਵਾਲਾ ਜੱਟਾਂ ਦੇ ਕਿਸਾਨਾਂ ਦਾ ਕੀ ਹੈ ਕਿ ਉਹ ਨਹਿਰੀ ਪਾਣੀ ਦਾ ਇੰਤਜ਼ਾਰ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਨਰਮੇ ਦੀ ਫਸਲ ਦੀ ਬਿਜਾਈ ਕਰਨੀ ਹੈ ਤੇ ਟੇਲਾ ਤਾਂ ਕਿ ਨਹਿਰਾਂ ਵਿਚ ਵੀ ਪਾਣੀ ਨਹੀਂ ਆਇਆ। 

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।