ਚੰਡੀਗੜ੍ਹ: ਪੰਜਾਬ ਦੀ ਆਮ ਆਦਮੀ ਪਾਰਟੀ (AAP Punjab) ਸਰਕਾਰ ਨੇ ਇੱਕ ਹੋਰ ਚੋਣ ਵਾਅਦਾ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਮੁਹੱਲਾ ਕਲੀਨਕ (Mohalla Clinic in Punjab) ਖੋਲ੍ਹੇ ਜਾ ਰਹੇ ਹਨ। ਇਸ ਲਈ ਸਰਕਾਰ (Punjab government) ਨੇ ਸਾਰੇ ਸਿਵਲ ਸਰਜਨਾਂ ਨੂੰ ਪੱਤਰ ਜਾਰੀ ਕਰਕੇ ਇਮਾਰਤਾਂ ਦੀ ਸੂਚੀ ਮੰਗੀ ਹੈ।


ਇਸ ਸਬੰਧੀ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਦੱਸਿਆ ਕਿ ਇਸ ਸਾਲ ਦੇ ਆਖਰ ਤੱਕ ਇਨ੍ਹਾਂ ਮੁਹੱਲਾ ਕਲੀਨਕਾਂ ਵਿੱਚ ਲੋਕਾਂ ਦਾ ਇਲਾਜ ਸ਼ੁਰੂ ਹੋ ਜਾਵੇਗਾ। ਕੁਝ ਦਿਨ ਪਹਿਲਾਂ ਸੀਐਮ ਭਗਵੰਤ ਮਾਨ ਦਿੱਲੀ ਗਏ ਸੀ ਜਿੱਥੇ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਹੱਲਾ ਕਲੀਨਕਾਂ ਦਾ ਦੌਰਾ ਕੀਤਾ।


ਹਲਕਾ ਵਿਧਾਇਕ ਸਿਵਲ ਸਰਜਨ ਨਾਲ ਮੀਟਿੰਗ ਕਰਕੇ ਇਲਾਕੇ ਦੀ ਚੋਣ ਕੀਤੀ


ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਦੇ ਡਾਇਰੈਕਟਰ ਨੇ ਇਸ ਸਬੰਧ ਵਿੱਚ ਸਿਵਲ ਸਰਜਨਾਂ ਨੂੰ ਪੱਤਰ ਲਿਖਿਆ ਹੈ। ਜਿਸ 'ਚ ਕਿਹਾ ਗਿਆ ਕਿ ਉਹ ਆਪਣੇ ਵਿਧਾਇਕ ਨੂੰ ਮਿਲਣ। ਇਸ ਤੋਂ ਬਾਅਦ ਮੁਹੱਲਾ ਕਲੀਨਿਕ ਖੋਲ੍ਹਣ ਲਈ ਖੇਤਰ ਦੀ ਚੋਣ ਕਰੋ। ਕਿਰਪਾ ਕਰਕੇ ਉੱਥੇ ਇਮਾਰਤ ਬਾਰੇ ਪੂਰੀ ਜਾਣਕਾਰੀ ਭੇਜੋ। ਜੇਕਰ ਕੋਈ ਇਮਾਰਤ ਨਹੀਂ ਹੈ ਤਾਂ ਜ਼ਮੀਨ ਦਾ ਵੇਰਵਾ ਦਿਓ। ਇਸ ਦੀ ਰਿਪੋਰਟ 1 ਮਈ ਤੱਕ ਮੰਗੀ ਗਈ ਹੈ।


ਇੱਥੇ ਪੜ੍ਹੋ ਸਰਕਾਰ ਦਾ ਪੱਤਰ:




ਸਰਕਾਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਮੁਹੱਲਾ ਕਲੀਨਿਕ ਦੀ ਪੂਰੀ ਯੋਜਨਾ ਬਣਾ ਕੇ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਅਸੀਂ ਦਿੱਲੀ ਗਏ ਸੀ। ਉੱਥੇ ਅਮੀਰ ਮਰੀਜ਼ ਵੀ ਮੁਹੱਲਾ ਕਲੀਨਿਕਾਂ ਵਿੱਚ ਇਲਾਜ ਕਰਵਾ ਰਹੇ ਹਨ। ਉਹ ਨਾਂਅ ਆਨਲਾਈਨ ਰਜਿਸਟਰ ਕਰਵਾਉਂਦੇ ਹਨ। ਡਾਕਟਰ ਦਵਾਈਆਂ ਦਿੰਦੇ ਹਨ। ਟੈਸਟ ਵੀ ਕਰਵਾਏ ਜਾਂਦੇ ਹਨ। ਇਸੇ ਤਰਜ਼ ’ਤੇ ਮੁਹੱਲਾ ਕਲੀਨਿਕ ਬਣਾਏ ਜਾਣਗੇ। ਅਗਲੇ ਮਹੀਨੇ ਤੋਂ ਸਰਕਾਰੀ ਹਸਪਤਾਲਾਂ ਦੀ ਵਿਵਸਥਾ ਵੀ ਸ਼ੁਰੂ ਕਰ ਦਿੱਤੀ ਜਾਵੇਗੀ।


ਇਹ ਵੀ ਪੜ੍ਹੋ: Coronavirus in India: ਪਿਛਲੇ 24 ਘੰਟਿਆਂ 'ਚ ਭਾਰਤ ਵਿੱਚ ਕੋਰੋਨਾ ਦੇ 3377 ਕੇਸ ਆਏ ਸਾਹਮਣੇ, ਕੱਲ੍ਹ ਨਾਲੋਂ 2.2 ਪ੍ਰਤੀਸ਼ਤ ਵੱਧੇ ਕੇਸ