ਕਾਰੋਬਾਰੀਆਂ ਦੀ ਨਜ਼ਰਾਂ ਆਪ ਦੇ ਇੰਡਸਟਰੀ ਮੈਨੀਫੈਸਟੋ 'ਤੇ
ਏਬੀਪੀ ਸਾਂਝਾ | 21 Oct 2016 10:48 AM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 23 ਅਕਤੂਬਰ ਨੂੰ ਲੁਧਿਆਣਾ ਵਿਖੇ ਪੰਜਾਬ ਦੇ ਕਾਰੋਬਾਰੀਆਂ ਲਈ ਵੱਖਰਾ ਮੈਨੀਫੈਸਟੋ ਰਿਲੀਜ਼ ਕਰਨਗੇ। ਪਾਰਟੀ ਇਸ ਮੈਨੀਫੈਸਟੋ ਦੇ ਜਰੀਏ ਸੂਬੇ ਦੀ ਇੰਡਸਟਰੀ ਅਤੇ ਕਾਰੋਬਾਰੀਆਂ ਨੂੰ ਆਪਣੇ ਵੱਲੋਂ ਖਿੱਚਣਾ ਚਾਹੁੰਦੀ ਹੈ। ਕਿਉਂਕਿ ਸੂਬੇ ਦੇ ਮੌਜੂਦਾ ਉਦਯੋਗਪਤੀ ਅਤੇ ਛੋਟੇ ਕਾਰੋਬਾਰੀ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਖ਼ਫ਼ਾ ਹਨ। ਕੇਜਰੀਵਾਲ ਐਤਵਾਰ ਨੂੰ ਲੁਧਿਆਣਾ ਦੇ ਰਿਚਮੰਚ ਪੈਲੇਸ ਵਿੱਚ ਸਵੇਰੇ 11 ਵਜੇ ਮੈਨੀਫੈਸਟੋ ਰਿਲੀਜ਼ ਕਰਨਗੇ। ਇਸ ਤੋਂ ਬਾਅਦ ਸ਼ਾਮੀ ਚਾਰ ਵਜੇ ਉਹ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿੱਚ ਵਾਪਰੀਆਂ ਨਾਲ ਗੱਲਬਾਤ ਕਰਨਗੇ। ਆਪਣੇ ਤਿੰਨ ਦੇ ਦੌਰੇ ਦੌਰਾਨ ਕੇਜਰੀਵਾਲ 24 ਅਕਤੂਬਰ ਨੂੰ ਬਠਿੰਡਾ, ਜਲੰਧਰ ਅਤੇ 25 ਅਕਤੂਬਰ ਨੂੰ ਬਟਾਲਾ ਅਤੇ ਮੁਹਾਲੀ ਵਿਖੇ ਕਾਰੋਬਾਰੀਆਂ ਨਾਲ ਗੱਲਬਾਤ ਕਰਨਗੇ। ਪਾਰਟੀ ਅਨੁਸਾਰ ਇਸ ਮੈਨੀਫੈਸਟੋ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਰਕਾਰ ਬਣਨ ਤੋਂ ਬਾਅਦ ਉਦਯੋਗ ਪਤੀਆਂ ਲਈ ਸੁਖਾਵਾਂ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਾਰਟੀ ਅਨੁਸਾਰ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਕਾਰੋਬਾਰੀਆਂ ਲਈ ਬਿਹਤਰ ਮਾਹੌਲ ਬਣਾਇਆ ਜਾਵੇਗਾ ਤਾਂ ਜੋ ਉਦਯੋਗ ਤਰੱਕੀ ਕਰ ਸਕੇ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ। ਪਾਰਟੀ ਮੈਨੀਫੈਸਟੋ ਵਿੱਚ ਕਾਰੋਬਾਰੀਆਂ ਨੂੰ ਟੈਕਸਾਂ ਅਤੇ ਬਿਜਲੀ ਦੇ ਬਿੱਲਾਂ ਵਿੱਚ ਖ਼ਾਸ ਰਿਆਇਤਾਂ ਦੇਣ ਦਾ ਐਲਾਨ ਵੀ ਕਰ ਸਕਦੀ ਹੈ।