AAP MLA Anmol Gagan Mann  :  ਮੋਹਾਲੀ ਜ਼ਿਲ੍ਹਾ ਅਦਾਲਤ ਨੇ ਖਰੜ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸਿੰਘ ਸੋਹੀ ਨੂੰ ਵੱਡੀ ਰਾਹਤ ਦੇ ਦਿੱਤੀ ਹੈ। 16 ਮਾਰਚ ਨੂੰ ਡੇਰਾ ਬੱਸੀ ਦੀ ਅਦਾਲਤ ਨੇ ਚੈੱਕ ਬਾਊਂਸ ਮਾਮਲੇ ਵਿੱਚ ਉਨ੍ਹਾਂ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਜ਼ਿਲ੍ਹਾ ਅਦਾਲਤ ਨੇ ਹੁਣ ਉਸ ਸਜ਼ਾ 'ਤੇ ਰੋਕ ਲਗਾ ਦਿੱਤੀ ਹੈ। ਸ਼ਾਹਬਾਜ਼ ਸਿੰਘ ਸੋਹੀ ਦੇ ਵਕੀਲ ਨੇ ਕਿਹਾ ਕਿ ਸੈਸ਼ਨ ਅਦਾਲਤ ਨੇ ਹੇਠਲੀ ਅਦਾਲਤ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਅਪੀਲ ਮਨਜ਼ੂਰ ਕਰ ਲਈ ਹੈ। ਇਸ ਮਾਮਲੇ ਸੰਬੰਧੀ ਵਿਸਤ੍ਰਿਤ ਡਿਟੇਲ ਅਜੇ ਆਉਣੀ ਬਾਕੀ ਹੈ।

Continues below advertisement

ਅਦਾਲਤ ਨੇ ਸੋਹੀ ਨੂੰ ਕੁਝ ਦਿਨ ਪਹਿਲਾਂ ਹੀ ਸੁਣਾਈ ਸੀ ਸਜ਼ਾ 

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਡੇਰਾ ਬੱਸੀ ਦੀ ਅਦਾਲਤ ਨੇ ਚੈੱਕ ਬਾਊਂਸ ਮਾਮਲੇ ਵਿੱਚ ਸ਼ਾਹਬਾਜ਼ ਸਿੰਘ ਸੋਹੀ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ ਵਿੱਚ ਉਨ੍ਹਾਂ 'ਤੇ ਕਰੋੜਾਂ ਰੁਪਏ ਲੈਣ ਦੇ ਆਰੋਪ ਲੱਗੇ ਸਨ। ਸ਼ਾਹਬਾਜ਼ ਸੋਹੀ ਪੇਸ਼ੇ ਤੋਂ ਵਕੀਲ ਹਨ। ਸੈਸ਼ਨ ਅਦਾਲਤ ਦੇ ਇਸ ਫੈਸਲੇ ਨਾਲ ਉਨ੍ਹਾਂ ਨੂੰ ਅੰਤਰਿਮ ਰਾਹਤ ਮਿਲੀ ਹੈ। ਅਦਾਲਤ ਹੁਣ ਅਗਲੀਆਂ ਸੁਣਵਾਈਆਂ ਦੌਰਾਨ ਇਸ ਮਾਮਲੇ ਦੀ ਵਿਸਤ੍ਰਿਤ ਸਮੀਖਿਆ ਕਰੇਗੀ।

Continues below advertisement

ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਨਾ ਕਰੋ ਇਹ ਕੰਮ ,ਵਰਨਾ ਪਛਤਾਓਗੇ

2018 'ਚ ਦਰਜ ਹੋਈ ਸੀ ਸ਼ਿਕਾਇਤ 

ਇਹ ਪਟੀਸ਼ਨ 30 ਨਵੰਬਰ 2018 ਨੂੰ ਜ਼ੀਰਕਪੁਰ ਦੇ ਸਾਬਕਾ ਸਰਪੰਚ ਅਤੇ ਕੌਂਸਲਰ ਰਹੇ ਜਸਪਾਲ ਸਿੰਘ ਦੇ ਛੋਟੇ ਭਰਾ ਕਮਲਜੀਤ ਸਿੰਘ ਦੁਆਰਾ ਦਾਇਰ ਕੀਤੀ ਗਈ ਸੀ। ਸ਼ਿਕਾਇਤ ਵਿੱਚ ਸ਼ਾਹਬਾਜ਼ ਸਿੰਘ ਸੋਹੀ (ਖਰੜ ਦੇ ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ), ਜਤਿੰਦਰ ਸਿੰਘ ਅਤੇ ਨਸ਼ਤਰ ਸਿੰਘ ਨੂੰ ਆਰੋਪੀ ਬਣਾਇਆ ਸੀ।

ਪਟੀਸ਼ਨ ਦੇ ਅਨੁਸਾਰ ਤਿੰਨੋਂ ਆਰੋਪੀ ਮੈਸਰਜ਼ ਪਲੈਟੀਨਮ ਸਮਾਰਟ ਬਿਲਡਰਜ਼ ਫਰਮ ਵਿੱਚ ਭਾਈਵਾਲ ਸਨ ਅਤੇ ਰਾਜਪੁਰਾ ਵਿੱਚ 'ਸਿਲਵਰ ਸਿਟੀ' ਨਾਮਕ ਇੱਕ ਪ੍ਰੋਜੈਕਟ ਵਿਕਸਤ ਕਰਨ ਦੀ ਯੋਜਨਾ ਬਣਾ ਰਹੇ ਸਨ। ਇਹ ਆਰੋਪ ਹੈ ਕਿ ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਵਿਕਾਸ ਦੇ ਅੰਦਰ ਕੁਝ ਪਲਾਟ ਅਲਾਟ ਕਰਨ ਦਾ ਵਾਅਦਾ ਕਰਕੇ ਪ੍ਰੋਜੈਕਟ ਵਿੱਚ ਨਿਵੇਸ਼ ਕਰਨ ਲਈ ਤਿਆਰ ਕੀਤਾ।

ਦੋ ਸਾਲ ਪਹਿਲਾਂ ਹੋਇਆ ਸੀ ਵਿਧਾਇਕਾ ਅਨਮੋਲ ਗਗਨ ਮਾਨ 

ਜ਼ਿਕਰਯੋਗ ਹੈ ਕਿ ਵਿਧਾਇਕਾ ਅਨਮੋਲ ਗਗਨ ਮਾਨ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਉਸ ਦੇ ਵਿਆਹ ਵਿੱਚ ਸ਼ਾਮਲ ਹੋਈਆਂ ਸਨ। ਪੰਜਾਬੀ ਫਿਲਮ ਇੰਡਸਟਰੀ ਦੇ ਕਈ ਕਲਾਕਾਰ ਵੀ ਅਨਮੋਲ ਗਗਨ ਨੂੰ ਵਧਾਈ ਦੇਣ ਲਈ ਪਹੁੰਚੇ ਸਨ।