ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਮਲੇਰਕੋਟਲਾ ਵਿੱਚ ਕੁਰਾਨ ਸ਼ਰੀਫ ਬੇਅਦਬੀ ਦੇ ਮਾਮਲੇ ਵਿੱਚ ਘਿਰੇ ਦਿੱਲੀ ਦੇ 'ਆਪ' ਵਿਧਾਇਕ ਨਰੇਸ਼ ਯਾਦਵ ਨੇ ਮਲੇਰਕੋਟਲਾ ਕੋਰਟ ਵਿੱਚ 40,000 ਰੁਪਏ ਦੇ ਜ਼ਮਾਨਤੀ ਬਾਂਡ ਭਰ ਦਿੱਤੇ ਹਨ। ਨਰੇਸ਼ ਯਾਦਵ ਅੱਜ ਤੱਕ ਬਾਕੀ ਤਿੰਨ ਮੁਲਜ਼ਮਾਂ ਨਾਲ ਮਲੇਰਕੋਟਲਾ ਵਿੱਚ ਸਬ ਡਵੀਜ਼ਨਲ ਸਿਵਲ ਜੱਜ ਦੀ ਕੋਰਟ ਵਿੱਚ ਪੇਸ਼ ਹੋਣ ਤੋਂ ਬਾਅਦ ਸੰਗਰੂਰ ਪਹੁੰਚੇ ਸਨ। ਇੱਥੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅਗਲੀ ਪੇਸ਼ੀ 1 ਅਕਤੂਬਰ ਨੂੰ ਸੰਗਰੂਰ ਸੈਸ਼ਨ ਕੋਰਟ ਵਿੱਚ ਹੋਵੇਗੀ। ਕਾਬਲੇਗੌਰ ਹੈ ਕਿ ਨਰੇਸ਼ ਯਾਦਵ 'ਤੇ ਜ਼ਿਲ੍ਹਾ ਸੰਗਰੂਰ ਪੁਲਿਸ ਨੇ ਬੇਅਦਬੀ ਦੀ ਸਾਜਿਸ਼ ਰਚਣ ਦਾ ਇਲਜ਼ਾਮ ਲੱਗਿਆ ਸੀ। ਇਸ ਤੋਂ ਬਾਅਦ 24 ਜੁਲਾਈ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। 29 ਜੁਲਾਈ ਨੂੰ ਸੰਗਰੂਰ ਦੀ ਸੈਸ਼ਨ ਕੋਰਟ ਨੇ ਨਰੇਸ਼ ਯਾਦਵ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਸੀ।