Punjab News: ਬੰਦੀ ਸਿੰਘਾਂ ਦੀ ਰਿਹਾਈ ਲਈ 'ਆਪ' ਵੱਲੋਂ ਵੀ ਆਵਾਜ਼ ਚੁੱਕੀ ਜਾਣ ਲੱਗੀ ਹੈ। 'ਆਪ' ਵਿਧਾਇਕ ਗੁਰਪ੍ਰੀਤ ਸਿੰਘ ਬਨਾਵਾਲੀ ਨੇ ਮੰਗ ਕੀਤੀ ਹੈ ਜਗਤਾਰ ਸਿੰਘ ਹਵਾਰਾ ਤੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਲਦ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੈਂ ਨਿੱਜੀ ਤੌਰ 'ਤੇ ਕਹਿੰਦਾ ਹਾਂ ਕਿ ਸੰਵਿਧਾਨ ਅਨੁਸਾਰ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਤਾਂ ਕਿ ਉਹ ਬਾਕੀ ਰਹਿੰਦੀ ਜਿੰਦਗੀ ਆਪਣੇ ਪਰਿਵਾਰ ਨਾਲ ਗੁਜ਼ਾਰ ਸਕਣ।



ਉਹਨਾਂ ਕਿਹਾ ਕਿ ਅਕਾਲੀ ਦਲ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਹੀ ਹਮੇਸ਼ਾ ਬੰਦੀ ਸਿੰਘ ਦਾ ਮੁੱਦਾ ਉਠਾਉਂਦਾ ਹੈ ਪਰ ਜਦੋਂ ਉਹ ਸਰਕਾਰ 'ਚ ਹੁੰਦਾ ਹੈ ਤਾਂ ਇਸ ਮੁੱਦੇ 'ਤੇ ਕੰਮ ਨਹੀਂ ਕਰਦਾ। 'ਆਪ' ਸਰਕਾਰ 'ਤੇ ਸਵਾਲ ਚੁੱਕਣ ਵਾਲੇ ਅਕਾਲੀ ਦਲ 'ਤੇ ਤੰਜ ਕੱਸਦਿਆਂ ਵਿਧਾਇਕ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਸਮੇਂ ਬੇਅਦਬੀ ਸਮੇਤ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਪਰ ਅੱਜ ਅਕਾਲੀ ਦਲ ਕਾਨੂੰਨ ਵਿਵਸਥਾ ਨੂੰ ਲੈ ਕੇ ਰੌਲਾ ਪਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਿੱਥੇ ਵੀ ਸਾਡੀ ਸਰਕਾਰ ਨੂੰ ਕੁਝ ਚੰਗਾ ਮਿਲੇਗਾ, ਸਾਡੀ ਸਰਕਾਰ ਉੱਥੋਂ ਚੰਗੀ ਚੀਜ਼ ਲੈ ਕੇ ਆਵੇਗੀ ਤੇ ਸਾਡੀ ਸਰਕਾਰ ਦਾ ਜੋ ਵੀ ਚੰਗਾ ਹੋਵੇਗਾ, ਅਸੀਂ ਬਾਕੀ ਸੂਬਿਆਂ ਨੂੰ ਵੀ ਉਹੀ ਚੰਗਾ ਦੇਵਾਂਗੇ ਪਰ ਅਕਾਲੀ ਦਲ ਇਸ ਗੱਲ ਤੋਂ ਦੁਖੀ ਹੈ ਕਿ ਲੋਕਾਂ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਜਿਸ ਲਈ ਅੱਜ ਉਹ 'ਆਪ' ਸਰਕਾਰ ਨੂੰ ਭੰਗ ਕਰਨ ਦੀ ਗੱਲ ਕਰ ਰਿਹਾ ਹੈ।

ਇਸ ਤੋਂ ਇਲਾਵਾ ਬਿਜਲੀ ਦੀ ਕਮੀ ਨੂੰ ਲੈ ਕੇ ਬੋਲਦਿਆਂ ਵਿਧਾਇਕ ਨੇ ਕਿਹਾ ਕੋਲੇ ਦੀ ਕਮੀ ਬਹੁਤ ਜਲਦੀ ਪੂਰੀ ਹੋ ਜਾਵੇਗੀ, ਅਸੀਂ ਕੇਂਦਰ ਤੋਂ ਕੋਲਾ ਮੰਗਿਆ ਸੀ ਪਰ ਕੇਂਦਰ ਵੱਲੋਂ ਕੋਲਾ ਸਹੀ ਢੰਗ ਨਾਲ ਨਹੀਂ ਦਿੱਤਾ ਗਿਆ ।


 


ਕਰਨਾਲ 'ਚ ਫੜੇ ਗਏ ਚਾਰੋਂ ਮੁਲਜ਼ਮ ਭੇਜੇ ਗਏ 10 ਦਿਨਾਂ ਦੇ ਰਿਮਾਂਡ 'ਤੇ