Punjab News: ਆਮ ਆਦਮੀ ਪਾਰਟੀ (AAP) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੀਏਸੀ ਦੀ ਮੀਟਿੰਗ ਵਿੱਚ ਉਮੀਦਵਾਰਾਂ ਨੂੰ ਲੈਕੇ ਚਰਚਾ ਹੋਈ। ਜਿਸ ਵਿੱਚ ਲੋਕਾਂ ਦੇ ਸਰਵੇ ਦੇ ਮੁਤਾਬਕ, ਜਿਹੜੇ ਉਮੀਦਵਾਰਾਂ ਨੂੰ ਹਾਂ ਕਿਹਾ ਸੀ, ਉਨ੍ਹਾਂ ਲਈ ਸਕਾਰਾਤਮਕ ਰੁੱਖ ਰਿਹਾ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਲਈ 40 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਨਾਮ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ ਜੋ ਧੂਰੀ ਤੋਂ ਚੋਣ ਲੜਨਗੇ। ਮੁੱਖ ਮੰਤਰੀ ਮਾਨ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ ਕੀਤੀ ਹੈ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਕੱਲ੍ਹ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਸੀ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸ਼ਾਮਲ ਹੋਏ ਸਨ।
ਦੇਖੋ ਉਮੀਦਵਾਰਾਂ ਦੀ ਲਿਸਟ, ਕਿਸ-ਕਿਸ ਦਾ ਆਇਆ ਨਾਮ
ਮੁੱਖ ਮੰਤਰੀ ਭਗਵੰਤ ਮਾਨ ਧੂਰੀ ਤੋਂ ਚੋਣ ਲੜਨਗੇ। ਬਟਾਲਾ ਤੋਂ ਸ਼ੈਰੀ ਕਲਸੀ, ਅਜਨਾਲ ਕੁਲਦੀਪ ਧਾਲੀਵਾਲ, ਅੰਮ੍ਰਿਤਸਰ ਸਾਊਥ ਇੰਦਰਵੀਰ ਸਿੰਘ ਨਿੱਝਰ, ਤਰਨਤਾਰਨ ਤੋਂ ਹਰਮੀਤ ਸਿੰਘ ਸੰਧੂ, ਖੇਮਕਰਨ ਸਰਵਨ ਸਿੰਘ ਧੁੰਨ, ਨਕੋਦਰ ਤੋਂ ਇੰਦਰਜੀਤ ਕੌਰ ਮਾਨ, ਕਰਤਾਰਪੁਰ ਤੋਂ ਬਲਕਾਰ ਸਿੰਘ, ਦਸੂਹੇ ਤੋਂ ਕਰਨਵੀਰ ਸਿੰਘ ਘੁੰਮਣ, ਉੜਮੁੜ ਤੋਂ ਜਸਵੀਰ ਸਿੰਘ ਰਾਜਾਗਿੱਲ,
ਹੁਸ਼ਿਆਰਪੁਰ ਤੋਂ ਬ੍ਰਮਸ਼ੰਕਰ ਜਿੰਪਾ, ਜੱਬੇਵਾਲ ਤੋਂ ਈਸ਼ਾਂਤ ਕੁਮਾਰ ਚੱਬੇਵਾਲ, ਗੜ੍ਹਸ਼ੰਕਰ ਤੋਂ ਜੈਕ੍ਰਿਸ਼ਨ ਰੋੜੀ, ਬਲਾਚੌਰ ਤੋਂ ਸੰਤੋਸ਼ ਕਟਾਰੀਈ, ਰੂਪਨਗਰ ਤੋਂ ਦਨੇਸ਼ ਚੱਢਾ, ਮੁਹਾਲੀ ਤੋਂ ਕੁਲਵੰਤ ਸਿੰਘ, ਫਤਿਹਗੜ੍ਹ ਸਾਹਿਬ ਤੋਂ ਲਖਬੀਰ ਸਿੰਘ ਰਾਏ, ਅਮਲੋਹ ਤੋਂ ਗੁਰਿੰਦਰ ਸਿੰਘ ਗੈਰੀ ਵੜਿੰਗ, ਸਮਰਾਲਾ ਤੋਂ ਜਗਤਾਰ ਸਿੰਘ ਦਿਆਲਪੁਰਾ, ਲੁਧਿਆਣਾ ਈਸਟ ਤੋਂ ਦਲਜੀਤ ਸਿੰਘ ਗਰੇਵਾਲ ਭੋਲਾ,
ਆਤਮ ਨਗਰ ਤੋਂ ਕੁਲਵੰਤ ਸਿੰਘ ਸਿੱਧੂ, ਲੁਧਿਆਣਾ ਕੇਂਦਰੀ ਅਸ਼ੋਕ ਕੁਮਾਰ ਪੱਪੀ, ਲੁਧਿਆਣਾ ਵੈਸਟ ਤੋਂ ਸੰਜੀਵ ਅਰੋੜਾ, ਲੁਧਿਆਣਾ ਨੌਰਥ ਚੌਧਰੀ ਮਦਨਲਾਲ ਬੱਗਾ, ਪਾਇਲ ਤੋਂ ਮਨਵਿੰਦਰ ਸਿੰਘ ਗਿਆਸਪੁਰਾ, ਨਿਹਾਲਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰ, ਬਾਘਾਪੁਰਾਣਾ ਤੋਂ ਅੰਮ੍ਰਿਤਪਾਲ ਸਿੰਘ ਸੁਖਨੰਦ, ਮੋਗਾ ਤੋਂ ਡਾ. ਅਮਰਦੀਪ ਕੌਰ ਅਰੋੜਾ, ਧਰਮਕੋਟ ਤੋਂ ਦਵਿੰਦਰ ਸਿੰਘ ਜੀਤ ਲਾਡੀ ਦਾ ਨਾਮ ਐਲਾਨਿਆ ਗਿਆ ਹੈ।
