ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੂਰੀ ਵਜ਼ਾਰਤ ਉੱਤੇ ਸ਼ਰਾਬ ਮਾਫ਼ੀਆ ਨਾਲ ਰਲੇ ਹੋਣ ਦਾ ਗੰਭੀਰ ਇਲਜ਼ਾਮ ਲਾਇਆ ਹੈ। ਚੀਮਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਘੇਰਦਿਆਂ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਤੋਂ ਆਬਕਾਰੀ ਘਾਟੇ ਦਾ ਵਿਵਾਦ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਪੂਰੀ ਕੈਬਨਿਟ ਕੋਲੋਂ ਖੜ੍ਹੇ ਹੋ ਕੇ ਤਿੰਨ ਵਾਰ ਮੁਆਫੀਆਂ ਮੰਗਣ ਨਾਲ ਕਿਵੇਂ ਹੱਲ ਹੋ ਗਿਆ ਹੈ?
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਵਿੱਤ ਮੰਤਰੀ ਕੋਲੋਂ ਜਾਣਨਾ ਚਾਹੁੰਦੀ ਹੈ ਕਿ ਮੁੱਖ ਸਕੱਤਰ ਦੀਆਂ ਮੁਆਫੀਆਂ ਨਾਲ ਪੰਜਾਬ ਦਾ ਖ਼ਜ਼ਾਨਾ ਕਿੰਨਾ ਭਰ ਗਿਆ ਹੈ ਤੇ ਪੂਰਾ ਭਰਨ ਲਈ ਹੋਰ ਕਿੰਨੀਆਂ ਮੁਆਫੀਆਂ ਦੀ ਜ਼ਰੂਰਤ ਪਵੇਗੀ? 'ਆਪ' ਆਗੂਆਂ ਨੇ ਦੋਸ਼ ਲਾਇਆ ਕਿ ਆਬਕਾਰੀ ਘਾਟੇ ਤੇ ਨਵੀਂ ਆਬਕਾਰੀ ਨੀਤੀ ਸਮੇਤ ਖੰਨਾ ਤੇ ਘਨੌਰ ਦੀਆਂ ਨਕਲੀ ਸ਼ਰਾਬ ਫ਼ੈਕਟਰੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਸਰਕਾਰ ਲੋਕਾਂ ਜਾਂ ਪੰਜਾਬ ਦੇ ਖ਼ਜ਼ਾਨੇ ਦੇ ਹਿੱਤਾਂ 'ਚ ਨਹੀਂ, ਸਗੋਂ ਸ਼ਰਾਬ ਮਾਫ਼ੀਆ ਦੀ ਕਾਲੀ ਕਮਾਈ ਦਾ ਫ਼ਿਕਰ ਕਰਦੀ ਹੈ।

ਪਿਛਲੀ ਬਾਦਲ ਸਰਕਾਰ ਵਾਂਗ ਹੁਣ ਵੀ ਸ਼ਰਾਬ ਮਾਫ਼ੀਆ ਮੁੱਖ ਮੰਤਰੀ ਦੀ ਕਮਾਨ ਹੇਠ ਚੱਲ ਰਿਹਾ ਹੈ। ਮੰਤਰੀਆਂ ਦਾ ਮੁੱਖ ਸਕੱਤਰ ਨਾਲ ਪੇਚਾ ਵੀ 'ਹਿੱਸਾ-ਪੱਤੀ' ਆਪਣਾ-ਆਪਣਾ ਹਿੱਸਾ ਵਧਾਉਣਾ ਜਾ ਬਚਾਉਣਾ ਹੀ ਸੀ। ਇਸ ਸਾਰੀ 'ਡੀਲ' ਨੂੰ ਮੁੱਖ ਸਕੱਤਰ ਦੀਆਂ ਮਾਫ਼ੀਆ ਨਾਲ ਸਿਰੇ ਚੜ੍ਹਾ ਲਿਆ ਗਿਆ ਪਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਬਾਕੀ ਕਾਂਗਰਸੀ ਮੰਤਰੀ-ਵਿਧਾਇਕ ਤੇ ਸਲਾਹਕਾਰਾਂ ਨੂੰ ਹੁਣ ਪੰਜਾਬ ਦੀ ਜਨਤਾ ਸਾਹਮਣੇ ਤੱਥਾਂ ਤੇ ਅੰਕੜਿਆਂ ਰਾਹੀਂ ਜਵਾਬ ਦੇਣਾ ਪਵੇਗਾ ਕਿ ਸੂਬੇ 'ਚ ਸਰਕਾਰੀ ਖ਼ਜ਼ਾਨੇ ਨੂੰ ਸ਼ਰਾਬ ਤੋਂ ਕਿੰਨੀ ਕਮਾਈ ਹੋਈ ਤੇ ਕਿੰਨਾ ਟੀਚਾ ਮਿਥਿਆ ਗਿਆ ਸੀ?
ਆਬਕਾਰੀ ਘਾਟਾ 600 ਕਰੋੜ ਦਾ ਸੀ ਜਾਂ ਫਿਰ 5600 ਕਰੋੜ? ਤਾਂ ਕਿ ਸੂਬੇ ਦੇ ਲੋਕਾਂ ਨੂੰ ਮੁੱਖ ਸਕੱਤਰ ਦੀ ਪ੍ਰਤੀ ਮੁਆਫ਼ੀ ਕੀਮਤ ਪਤਾ ਚੱਲ ਸਕੇ। 'ਆਪ' ਆਗੂਆਂ ਅਨੁਸਾਰ ਜੇਕਰ ਹਾਈਕੋਰਟ ਦੀ ਨਿਗਰਾਨੀ ਹੇਠ ਜੁਡੀਸ਼ੀਅਲ ਕਮਿਸ਼ਨ ਇਸ ਪੂਰੇ ਆਬਕਾਰੀ ਘਾਟੇ ਦੀ ਬਾਰੀਕੀ ਨਾਲ ਜਾਂਚ ਕਰੇ ਤਾਂ ਸੂਬੇ 'ਚ 20 ਹਜ਼ਾਰ ਕਰੋੜ ਰੁਪਏ ਸਾਲਾਨਾ ਵਾਲਾ ਸ਼ਰਾਬ ਮਾਫ਼ੀਆ ਸਾਹਮਣੇ ਆਵੇਗਾ।