ਭਗਵੰਤ ਮਾਨ ਨੇ ਕਿਹਾ ਕਿ ਇੱਕ ਕੁਰਸੀ ਲਈ ਬਾਦਲਾਂ ਨੇ ਖ਼ੁਦ ਦੀ ਜ਼ਮੀਰ ਵੇਚਣ ਦੇ ਨਾਲ-ਨਾਲ ਪੂਰੇ ਪੰਜਾਬ ਅਤੇ ਪੰਜਾਬੀਅਤ ਦਾ ਮੋਦੀ ਸਰਕਾਰ ਕੋਲ ਸੌਦਾ ਕਰ ਦਿੱਤਾ ਹੈ।
ਸੁਖਬੀਰ ਬਾਦਲ ਨੇ ਅੱਜ ਪਾਰਲਿਆਮੈਂਟ ਸੈਸ਼ਨ ਦੌਰਾਨ ਬੋਲਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਪੰਜਾਬੀ ਭਾਸ਼ਾ ਨੂੰ ਜੰਮੂ-ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਦੀ ਸੂਚੀ 'ਚੋਂ ਬਾਹਰ ਕੱਢ ਦੇਣਾ ਬੜਾ ਦੁਖਦਾਈ ਹੈ। ਸੁਖਬੀਰ ਬਾਦਲ ਨੇ ਆਪਣਾ ਪੱਖ ਰੱਖਿਆ, ਕਿ ਇਸ ਇਲਾਕੇ 'ਚ ਪੰਜਾਬੀ ਬੋਲੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਸਰਕਾਰੀ ਭਾਸ਼ਾ ਵਜੋਂ ਵਰਤੀ ਜਾਂਦੀ ਰਹੀ ਹੈ, ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੰਮੂ-ਕਸ਼ਮੀਰ 'ਚ ਪੰਜਾਬੀ ਬੋਲੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੇ ਕੇ, ਉੱਥੇ ਉਸ ਦਾ ਪੁਰਾਤਨ ਸਨਮਾਨ ਬਰਕਰਾਰ ਰੱਖਿਆ ਜਾਵੇ।
ਇਸ ਤੋਂ ਇਲਾਵਾ ਸੰਸਦ ਮੈਂਬਰ ਭਗਵੰਤ ਮਾਨ ਮੰਗਲਵਾਰ ਨੂੰ ਸੰਸਦ ‘ਚ ਕੋਰੋਨਾ ਦੇ ਮੱਦੇਨਜ਼ਰ ਸੰਸਦ ਮੈਂਬਰਾਂ ਦੀ ਤਨਖ਼ਾਹ ਅਤੇ ਲੋਕ ਸਭਾ ਹਲਕਿਆਂ ਦੇ ਵਿਕਾਸ ਲਈ ਜਾਰੀ ਹੁੰਦੇ ਐਮਪੀਲੈਡ ਨੂੰ 2 ਸਾਲਾਂ ਲਈ ਬੰਦ ਕਰਨ ‘ਤੇ ਆਪਣੀ ਪ੍ਰਤੀਕਿਰਿਆ ਦਰਜ਼ ਕਰਵਾਈ।
ਭਗਵੰਤ ਮਾਨ ਨੇ ਕਿਹਾ,
ਬੇਸ਼ੱਕ ਸਾਡੀ (ਸੰਸਦ ਮੈਂਬਰਾਂ) ਦੀ ਤਨਖ਼ਾਹ 30 ਫ਼ੀਸਦੀ ਕੱਟਣ ਦੀ ਥਾਂ 60-70 ਫ਼ੀਸਦੀ ਜਾਂ ਸਾਰੀ ਕੱਟ ਲਓ, ਪਰੰਤੂ ਐਮ.ਪੀ ਲੈਡ ਦਾ ਲੋਕ ਹਿਤੈਸ਼ੀ ਅਤੇ ਵਿਕਾਸ ਮੁਖੀ ਫ਼ੰਡ ‘ਤੇ 2 ਸਾਲ ਦੀ ਪਾਬੰਦੀ ਨਾ ਲਗਾਈ ਜਾਵੇ। ਉਲਟਾ ਇਸ ਨੂੰ ਵਧਾ ਕੇ ਸਾਲਾਨਾ 25 ਕਰੋੜ ਰੁਪਏ ਕੀਤਾ ਜਾਵੇ।-