ਲੁਧਿਆਣਾ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਤੇ 2017 ਦੀਆਂ ਪੰਜਾਬ ਵਿਧਾਨ ਸਭਾ ਵਿੱਚ ਪਾਰਟੀ ਵੱਲੋਂ ਮੁੱਖ ਭੂਮਿਕਾ ਨਿਭਾਉਣ ਵਾਲੇ ਸੀਨੀਅਰ ਲੀਡਰ ਸੰਜੇ ਸਿੰਘ ਨੂੰ 'ਆਪ' ਦੇ ਟੁੱਟਣ ਦਾ ਦੁੱਖ ਹੈ। ਉਨ੍ਹਾਂ ਆਪਣਾ ਇਹ ਦਰਦ ਬਿਕਰਮ ਮਜੀਠੀਆ ਨੂੰ ਨਸ਼ਾ ਤਸਕਰ ਕਹਿਣ 'ਤੇ ਮਾਣਹਾਨੀ ਕੇਸ ਦੀ ਤਾਰੀਖ਼ 'ਤੇ ਲੁਧਿਆਣਾ ਆਉਣ ਸਮੇਂ ਜਤਾਇਆ।
ਸੰਜੇ ਸਿੰਘ ਨੇ ਕਿਹਾ ਕਿ ਜੇਕਰ 'ਆਪ' ਇੱਕਜੁੱਟ ਰਹਿੰਦੀ ਤਾਂ ਸ਼ਾਨਦਾਰ ਪ੍ਰਦਰਸ਼ਨ ਕਰਦੀ। ਰਾਜ ਸਭਾ ਮੈਂਬਰ ਨੇ ਅਜਿਹਾ ਸੁਖਪਾਲ ਖਹਿਰਾ ਸਮੇਤ ਹੋਰ ਨੇਤਾਵਾਂ ਵੱਲੋਂ 'ਆਪ' ਛੱਡਣ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ। ਉਨ੍ਹਾਂ ਦਾ ਇਸ਼ਾਰਾ ਪਿਛਲੀ ਵਿਧਾਨ ਸਭਾ ਚੋਣਾਂ ਤੇ ਆਉਂਦੀਆਂ ਲੋਕ ਸਭਾ ਵੱਲ ਸੀ। ਹਾਲਾਂਕਿ, ਉਨ੍ਹਾਂ ਪਾਰਟੀ ਦੇ ਟੁੱਟਣ ਦੇ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ।
'ਆਪ' ਆਗੂ ਨੇ ਪੰਜਾਬ ਸਰਕਾਰ ਦੇ ਨਸ਼ੇ ਦੀ ਰੋਕਥਾਮ ਦੇ ਦਾਅਵਿਆਂ ਨੂੰ ਵੀ ਗ਼ਲਤ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ਵਿੱਚ ਜਲਦੀ ਹੀ ਬਾਕੀ ਅੱਠ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਸੰਜੇ ਸਿੰਘ ਨੇ ਇਹ ਸਾਫ ਕੀਤਾ ਕਿ 'ਆਪ', ਕਾਂਗਰਸ ਨਾਲ ਕੋਈ ਵੀ ਗਠਜੋੜ ਨਹੀਂ ਕਰੇਗੀ।