ਚੰਡੀਗੜ੍ਹ   ਵਿਧਾਨ ਸਭਾ ਸੈਸ਼ਨ ਦੌਰਾਨ ਬਾਜਪਾ ਪ੍ਰਧਾਨ ਸੁਭਾਸ਼ ਸ਼ਰਮਾ ਨੇ ਆਪ ਸਰਕਾਰ ਤੇ ਤਿੱਖੇ ਆਰੋਪ ਲਗਾਏ। ਸੁਭਾਸ਼ ਸ਼ਰਮਾ ਦਾ ਕਹਿਣਾ ਹੈ ਕਿ ਪਹਿਲਾ ਸੈਸ਼ਨ ਬੁਲਾਇਆ, ਜਿਸ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ, ਉਸ ਗਲਤੀ ਤੋਂ ਸਬਕ ਸਿੱਖਣ ਦੀ ਬਜਾਏ ਇਕ ਹੋਰ ਗਲਤੀ ਕੀਤੀ, ਇਕ ਹੋਰ ਸੈਸ਼ਨ ਬੁਲਾਇਆ, ਜਿਸ 'ਤੇ ਰਾਜਪਾਲ ਨੇ ਕਾਰੋਬਾਰ ਬਾਰੇ ਪੁੱਛਿਆ, ਪਰ ਜਿਸ ਤਰ੍ਹਾਂ ਤੁਸੀਂ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ ਕਿ ਉਹ ਸੰਵਿਧਾਨ ਅਤੇ ਸੰਵਿਧਾਨਿਕ ਅਹੁਦੇ 'ਤੇ ਬੈਠੇ ਗਵਰਨਰ ਲਈ ਸੁਰੱਖਿਅਤ ਹੈ।


ਇਸ ਤੋਂ ਬਾਅਦ ਸੁਭਾਸ਼ ਸ਼ਰਮਾ ਨੇ ਕਿਹਾ ਕਿ ਰਾਘਵ ਚੱਡਾ ਦਾ ਟਵੀਟ ਸੀ ਕਿ ਰਾਜਪਾਲ ਨੂੰ ਬਾਲੀਵੁੱਡ ਦੀਆਂ ਪਤਨੀਆਂ ਜਾਂ ਕਿਸੇ ਹੋਰ ਮੁੱਦੇ 'ਤੇ ਦਖਲ ਨਹੀਂ ਦੇਣਾ ਚਾਹੀਦਾ। ਜਿਸ ਤੇ ਸੁਭਾਸ਼ ਸ਼ਰਮਾ ਨੇ ਜਵਾਬ ਦਿੱਤਾ ਕਿ "ਚੱਢਾ ਜੀ ਤੁਸੀਂ ਜਾਣਦੇ ਹੋ ਪੰਜਾਬ ਦੇ ਲੋਕਾਂ ਦੀ ਸੋਚ ਖੂਨ-ਪਸੀਨੇ ਦੀ ਕਮਾਈ ਹੈ, ਪੰਜਾਬ ਦੇ ਮੁੱਦਿਆਂ 'ਤੇ ਪਵਿੱਤਰ ਸਦਨ ਬੁਲਾਇਆ ਜਾਂਦਾ ਹੈ।"


 


ਦੱਸਣਯੋਗ ਹੈ ਕਿ ਇਸ ਦੌਰਾਨ ਭਾਜਪਾ ਸੁਭਾਸ਼ ਸ਼ਰਮਾ ਨੇ ਐਕਟ ਪੜ੍ਹ ਕੇ ਸੁਣਾਇਆ। ਅਤੇ ਦੱਸਿਆ ਰਾਜਪਾਲ ਦੀ ਸ਼ਕਤੀ ਕੀ ਹੈ ਅਤੇ ਸੰਵਿਧਾਨ ਕੀ ਕਹਿੰਦਾ ਹੈ। ਸੁਭਾਸ਼ ਨੇ ਕਿਹਾ ਕਿ ਜਿਹੜੇ ਅਮਨ ਅਰੋੜਾ ਅਤੇ ਬਾਕੀ ਮੰਤਰੀ ਬੋਲ ਰਹੇ ਹਨ, ਉਨ੍ਹਾਂ ਨੂੰ ਵੀ ਰਾਜਪਾਲ ਨੇ ਹੀ ਸਹੁੰ ਖੁਵਾਈ ਸੀ।


 


 


ਸੁਭਾਸ਼ ਨੇ ਹੋਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਾਬਾ ਸਾਹਿਬ ਦੀ ਫੋਟੋ ਲਗਾਉਂਦੇ ਨੇ ਅਤੇ ਉਨਾਂ ਦੇ ਲਿਖੇ ਹੋਏ ਸੰਵਿਧਾਨ ਦੀ ਕੀਨੀ ਕੁ ਕਦਰ ਹੈ ਇਹ ਤਾਂ ਸਾਫ ਹੋ ਹੀ ਗਿਆ ਹੈ।


CM ਤੇ ਪਾਬੰਦੀ ਹੈ


ਸੁਭਾਸ਼ ਸ਼ਰਮਾ ਨੇ CM ਮਾਨ ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਰਾਜਪਾਲ ਨੂੰ ਦੱਸਣਾ ਮੁੱਖਮੰਤਰੀ ਦਾ ਫਰਜ਼ ਹੈ ਪਰ CM ਤੇ ਤਾਂ ਬੰਦਿਸ਼ ਲੱਗੀ ਹੋਈ ਹੈ। ਅਰਾਜਕਤਾਵਾਦੀ ਦਾ ਕਬੀਲਾ ਹੈ। ਸੁਭਾਸ਼ ਦਾ ਮੰਨਣਾ ਹੈ ਕਿ ਰਾਜਪਾਲ ਲਈ ਵਰਤੀ ਗਈ ਭਾਸ਼ਾ ਨਿੰਦਣਯੋਗ ਹੈ। ਅਤੇ ਇਨ੍ਹਾਂ ਨੂੰ ਗਵਰਨਰ ਦੀ ਬੇਇੱਜ਼ਤੀ ਲਈ ਮੁਆਫੀ ਮੰਗਣੀ ਚਾਹੀਦੀ ਹੈ।


ਵਿਧਾਨ ਸਭਾ ਦਾ ਸਦਨ ​​ਕੂੜ ਪ੍ਰਚਾਰ ਲਈ ਨਹੀਂ ਹੋਣਾ ਚਾਹੀਦਾ, ਸਾਡਾ ਸਟੈਂਡ ਸਪੱਸ਼ਟ ਹੋਣਾ ਚਾਹੀਦਾ ਹੈ, ਪੰਜਾਬ ਦੇ ਮੁੱਦਿਆਂ 'ਤੇ ਸਦਨ 'ਚ ਚਰਚਾ ਹੋਣੀ ਚਾਹੀਦੀ ਹੈ - ਸ਼ਰਮਾ ਨੇ ਅੱਗੇ ਕਿਹਾ।


ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਦਾ ਕੰਡਕਟਰ ਹੈ, ਪੰਜਾਬ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਪੰਜਾਬ ਦੇ ਲੋਕਾਂ ਦਾ ਭਗਵੰਤ ਮਾਨ ਤੋਂ ਭਰੋਸਾ ਉੱਠ ਗਿਆ ਹੈ, ਉਨ੍ਹਾਂ ਨੇ ਕਿਸ ਲਈ ਘਰ ਵਿੱਚ ਵਿਸ਼ਵਾਸ਼ ਲਿਆਉਣਾ ਹੈ। ਆਪ ਸਰਕਾਰ ਨੂੰ ਵੋਟ ਪਾਉਣ ਵਾਲੇ ਲੋਕ ਡਿਪਰੈਸ਼ਨ ਵਿੱਚ ਚਲੇ ਗਏ ਹਨ ਜਿਸ ਦੇ ਚਲਦਿਆਂ ਸੈਰੇਡੋਨ ਦਵਾਈ ਦੀ ਵਿਕਰੀ ਵੱਧ ਗਈ ਹੈ।


ਆਪਣੀ ਗੱਲ ਅੱਗੇ ਰੱਖਦਿਆਂ ਸੁਭਾਸ਼ ਨੇ 3 ਸਵਾਲਾਂ ਦੇ ਜਵਾਬ ਮੰਗੇ - ਜਿਸ ਨੰਬਰ ਤੋਂ ਫੋਨ ਆਇਆ ਸੀ ਉਸ ਨੰਬਰ ਨੂੰ ਜਨਤਕ ਕੀਤਾ ਜਾਵੇ। ਕਿਸਨੂੰ ਅਤੇ ਕਿੱਥੇ ਮਿਲੇ ਸਨ ਆਡੀਓ ਵੀਡੀਓ ਉਹ ਵੀ ਜਨਤਕ ਕੀਤੇ ਜਾਣ।


ਸਰਕਾਰ ਨੂੰ ਕਿਸ ਨੇ ਸਹੁੰ ਚੁਕਵਾਈ ਸੀ ਇਹ ਗੱਲ ਚੀਮੇ ਦੱਸ ਦੇਵੇ, ਸੰਵਿਧਾਨ ਨੇ ਗਵਰਨਰ ਨੂੰ ਦਿੱਤੀ ਤਾਕਤ, ਰਾਜਪਾਲ ਦਾ ਅਪਮਾਨ ਕਰਨਾ ਸੰਵਿਧਾਨ ਦਾ ਅਪਮਾਨ ਹੈ- ਸੁਭਾਸ਼ ਸ਼ਰਮਾ


ਸੁਭਾਸ਼ ਸ਼ਰਮਾ ਨੇ ਤਿੱਖੇ ਆਰੋਪ ਲਗਾਉਂਦੇ ਹੋਏ ਕਿਹਾ - ਆਪ ਸਰਕਾਰ ਚਾਹੁੰਦੀ ਹੈ ਕਿ ਸਿਰਫ ਕੇਜਰੀਵਾਲ ਦਾ ਅਹੁਦਾ ਰਹਿਣਾ ਚਾਹੀਦਾ ਹੈ ਬਾਕੀ ਸਭ ਕੁਝ ਹਟਾ ਦੇਣਾ ਚਾਹੀਦਾ।