Punjab News: ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਬੋਹਰ ਵਿੱਚ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਿਆਂ ਹੋਇਆਂ ਕੈਮਰੇ ਵਿੱਚ ਕੈਦ ਕੀਤਾ ਗਿਆ।

Continues below advertisement

ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਇਹ ਅਬੋਹਰ ਦੇ ਸੀਡ ਫਾਰਮ ਰੋਡ ਦੀ ਦੱਸੀ ਜਾ ਰਹੀ ਹੈ, ਜਿਸ ਨੂੰ ਨਸ਼ਿਆਂ ਦਾ ਗੜ੍ਹ ਕਿਹਾ ਜਾਂਦਾ ਹੈ।

Continues below advertisement

ਵੀਡੀਓ ਵਿੱਚ ਪੁਲਿਸ ਗੱਡੀ ਨੰਬਰ 112 ਵਿੱਚ ਇੱਕ ਅਧਿਕਾਰੀ ਬਾਈਕ 'ਤੇ ਸਵਾਰ ਦੋ ਨੌਜਵਾਨਾਂ ਤੋਂ ਇੱਕ ਸ਼ੱਕੀ ਵਸਤੂ ਫੜਦਾ ਦਿਖਾਈ ਦੇ ਰਿਹਾ ਹੈ। ਇਹ ਵਸਤੂ ਨਸ਼ੀਲਾ ਪਦਾਰਥ ਲੱਗ ਰਹੀ ਹੈ। ਇਹ ਵੀਡੀਓ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਸੋਸ਼ਲ ਮੀਡੀਆ 'ਤੇ ਸਾਂਝਾ ਕੀਤੀ ਗਈ ਹੈ।

ਅਬੋਹਰ ਦੇ ਵਿਧਾਇਕ ਨੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਵੀ ਟਵੀਟ ਕਰਕੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਨਵੀਂ 112 ਪੰਜਾਬ ਪੁਲਿਸ ਦੀ ਗੱਡੀ ਸੀਡ ਫਾਰਮ ਰੋਡ 'ਤੇ ਰੁਕਦੀ ਹੈ, ਉਦੋਂ ਦੋ ਨੌਜਵਾਨ ਬਾਈਕ 'ਤੇ ਆਉਂਦੇ ਹਨ। ਗੱਡੀ ਵਿੱਚ ਮੌਜੂਦ ਅਧਿਕਾਰੀ ਉਨ੍ਹਾਂ ਤੋਂ ਸ਼ੱਕੀ ਵਸਤੂ ਫੜ ਲੈਂਦਾ ਹੈ।