ਅਬੋਹਰ: ਕਿਸਾਨਾਂ ਨੇ ਰਾਜਸਥਾਨ ਜਾਣ ਵਾਲੇ ਸਾਰੇ ਰਾਹ ਕੀਤੇ ਬੰਦ ਕਰ ਦਿੱਤੇ ਹਨ। ਇਸ ਕਰਕੇ ਲੰਬਾ ਜਾਮ ਲੱਗ ਗਿਆ ਹੈ। ਕਿਸਾਨਾਂ ਨੇ ਇਹ ਚੱਕਾ ਜਾਮ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਤਿੰਨ ਥਾਵਾਂ 'ਤੇ ਕੀਤਾ ਹੈ।
ਦੱਸ ਦਈਏ ਕਿ ਲੰਬੀ ਮਾਈਨਰ ਅਬੋਹਰ ਬ੍ਰਾਂਚ ਵਿੱਚ ਸੱਤ ਦਿਨ ਦੀ ਨਹਿਰਬੰਦੀ ਕਰਕੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲਗਾਤਾਰ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਕਿਸਾਨ ਪ੍ਰਦਰਸ਼ਨ ਕਰਦੇ ਆ ਰਹੇ ਹਨ। ਹੁਣ ਰਾਜਸਥਾਨ ਨੂੰ ਜਾਣ ਵਾਲੇ ਹਾਈਵੇ ਅਬੋਹਰ ਤੋਂ ਸੰਗਰੀਆ ਅਬੋਹਰ ਹਨੂਮਾਨਗੜ੍ਹ ਰੋਡ ਅਬੋਹਰ ਸ਼੍ਰੀਗੰਗਾਨਗਰ ਰੋਡ ਤੇ ਕਿਸਾਨਾਂ ਨੇ ਚੱਕਾ ਜਾਮ ਕਰ ਦਿੱਤਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤਕ ਮੰਗਾਂ ਪੂਰੀਆਂ ਨਹੀਂ ਹੋਣਗੀਆਂ, ਉਨ੍ਹਾਂ ਦਾ ਪੱਕਾ ਮੋਰਚਾ ਜਾਰੀ ਰਹੇਗਾ। ਕਿਸਾਨਾਂ ਵੱਲੋਂ ਰਾਜਸਥਾਨ ਜਾਣ ਵਾਲੇ ਸਾਰੇ ਰਾਹ ਕੀਤੇ ਬੰਦ ਕਰਨ ਕਰਕੇ ਲੰਬਾ ਜਾਮ ਲੱਗ ਗਿਆ ਹੈ।
ਇਹ ਵੀ ਪੜ੍ਹੋ: Petrol-Diesel Crisis in Shimla: ਸ਼ਿਮਲਾ 'ਚ ਪਾਣੀ ਤੋਂ ਬਾਅਦ ਹੁਣ ਪੈਟਰੋਲ-ਡੀਜ਼ਲ ਦੇ ਸੰਕਟ ਨੇ ਕੱਢਵਾਈਆਂ ਲੋਕਾਂ ਦੀਆਂ ਚੀਕਾਂ