ABP C Voter Survey: ਪੰਜਾਬ ਵਿੱਚ ਚੋਣਾਂ ਦਾ ਬਿਗਲ ਵੱਜ ਗਿਆ ਹੈ। ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਿੰਗ ਹੋਵੇਗੀ। ਹੱਡ ਚੀਰਵੀਂ ਠੰਢ ਦੇ ਵਿਚਕਾਰ ਚੋਣ ਦਾ ਪਾਰਾ ਵੀ ਉੱਚਾ ਹੈ। ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ। ਪਰ ਮੁੱਖ ਮੰਤਰੀ ਕੌਣ ਬਣੇਗਾ, ਇਹ ਤਾਂ 10 ਮਾਰਚ ਨੂੰ ਹੀ ਪਤਾ ਲੱਗੇਗਾ।


ਪਰ ਉਸ ਤੋਂ ਪਹਿਲਾਂ ਹੀ ਰੈਲੀਆਂ, ਚੋਣ ਪ੍ਰਚਾਰ ਅਤੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਲਿਆਉਣ ਦੀ ਦੌੜ ਸ਼ੁਰੂ ਹੋ ਗਈ ਹੈ। ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਵਾਅਦੇ ਕਰ ਰਹੀਆਂ ਹਨ। ਸੂਬੇ ਦੀਆਂ ਗਲੀਆਂ 'ਚ ਇਸ ਸਮੇਂ ਹਰ ਕੋਈ ਇਸ ਗੱਲ ਦੀ ਚਰਚਾ ਕਰ ਰਿਹਾ ਹੈ ਕਿ ਸੂਬੇ 'ਚ ਕਿਸ ਦੀ ਸਰਕਾਰ ਬਣੇਗੀ? ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਪੰਜਾਬ 'ਚ ਕੌਣ ਹੋਏਗਾ ਅਗਲਾ ਮੁੱਖ ਮੰਤਰੀ?


ਇਨ੍ਹਾਂ ਸਵਾਲਾਂ ਦਾ ਜਵਾਬ ਜਾਣਨ ਲਈ ਏਬੀਪੀ ਨਿਊਜ਼ ਸੀ ਵੋਟਰ ਨਾਲ ਮੈਦਾਨ 'ਤੇ ਉਤਰਿਆ ਹੈ ਤਾਂ ਜੋ ਚੋਣਾਂ ਤੋਂ ਪਹਿਲਾਂ ਮੋਟੀ ਤਸਵੀਰ ਸਾਹਮਣੇ ਆ ਸਕੇ। ਕਈ ਸਵਾਲਾਂ ਦੇ ਵਿਚਕਾਰ, ਏਬੀਪੀ ਨਿਊਜ਼ ਨੇ ਸਰਵੇਖਣ ਕੀਤਾ ਕਿ ਪੰਜਾਬ ਵਿੱਚ ਕਿਸ ਦੀ ਸਰਕਾਰ ਬਣ ਸਕਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਸਰਵੇ 'ਚ ਕੀ ਸਾਹਮਣੇ ਆਇਆ ਹੈ।


ਇਸ ਸਰਵੇ 'ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੂੰ ਸਭ ਤੋਂ ਵੱਧ ਲੋਕਾਂ ਲੋਕਾਂ ਨੇ ਪਸੰਦ ਕੀਤਾ ਹੈ। ਇਸ ਦੌਰਾਨ ਕਾਂਗਰਸ ਦੇ ਚਰਨਜੀਤ ਚੰਨੀ ਨੂੰ ਦੂਜਾ ਸਥਾਨ ਅਤੇ ਸੁਖਬੀਰ ਬਾਦਲ ਨੂੰ ਤੀਜਾ ਸਥਾਨ ਮਿਲਿਆ ਹੈ।ਆਓ ਜਾਣਦੇ ਹਾਂ ਕਿ ਮਾਝਾ, ਮਾਲਵਾ ਅਤੇ ਦੋਆਬਾ 'ਚ ਕਿਸ ਨੂੰ ਮਿਲ ਰਹੀਆਂ ਕਿੰਨੀਆਂ ਸੀਟਾਂ


ਮਾਲਵਾ
ਮਾਲਵਾ ਦੀਆਂ ਕੁੱਲ੍ਹ ਸੀਟਾਂ 69



  • ਕਾਂਗਰਸ 7-11

  • ਅਕਾਲੀ ਦਲ+ 9-13

  • ਆਪ 45-49

  • ਬੀਜੇਪੀ+ 0-2

  • ਹੋਰ 0-2


ਮਾਝਾ
ਮਾਝਾ 'ਚ ਕੁੱਲ੍ਹ ਸੀਟਾਂ 25



  • ਕਾਂਗਰਸ 8-12

  • ਅਕਾਲੀ ਦਲ+ 4-8

  • ਆਪ 4-8

  • ਬੀਜੇਪੀ+ 0-4

  • ਹੋਰ 0-0


ਦੋਆਬਾ
ਦੋਆਬਾ ਕੁੱਲ੍ਹ ਸੀਟਾਂ 23



  • ਕਾਂਗਰਸ 6-10

  • ਅਕਾਲੀ ਦਲ+ 4-8

  • ਆਪ 4-8

  • ਬੀਜੇਪੀ+ 0-3

  • ਹੋਰ 0-0


ਨੋਟ: 5 ਰਾਜਾਂ ਵਿੱਚ ਵਿਧਾਨ ਸਭਾ ਚੋਣ ਪ੍ਰਚਾਰ ਪੂਰੇ ਜ਼ੋਰਾਂ 'ਤੇ ਹੈ। ਏਬੀਪੀ ਨਿਊਜ਼ ਲਈ ਸੀ ਵੋਟਰ ਨੇ ਚੋਣ ਰਾਜਾਂ ਦਾ ਮੂਡ ਜਾਣ ਲਿਆ ਹੈ। 5 ਰਾਜਾਂ ਦੇ ਇਸ ਫਾਈਨਲ ਓਪੀਨੀਅਨ ਪੋਲ ਵਿੱਚ 1 ਲੱਖ 36 ਹਜ਼ਾਰ ਤੋਂ ਵੱਧ ਲੋਕਾਂ ਤੋਂ ਰਾਏ ਲਈ ਗਈ। ਚੋਣ ਵਾਲੇ ਰਾਜਾਂ ਦੀਆਂ ਸਾਰੀਆਂ 690 ਸੀਟਾਂ 'ਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਇਹ ਸਰਵੇਖਣ 11 ਜਨਵਰੀ ਤੋਂ 6 ਫਰਵਰੀ ਦਰਮਿਆਨ ਕੀਤਾ ਗਿਆ ਸੀ। ਸਰਵੇਖਣ ਵਿੱਚ ਗਲਤੀ ਦਾ ਮਾਰਜਿਨ ਪਲੱਸ ਮਾਇਨਸ ਤਿੰਨ ਤੋਂ ਪਲੱਸ ਮਾਈਨਸ 5 ਫੀਸਦੀ ਹੈ।


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ