ABP News C-Voter Survey: ਸਿਆਸੀ ਤੌਰ 'ਤੇ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ 'ਚ ਇਨ੍ਹੀਂ ਦਿਨੀਂ ਠੰਠ ਤੋਂ ਬਾਅਦ ਵੀ ਚੋਣਾਂ ਕਰਕੇ ਮਾਹੌਲ ਗਰਮਾਇਆ ਹੋਇਆ ਹੈ। ਸੂਬੇ 'ਚ ਜਿਵੇਂ-ਜਿਵੇਂ ਠੰਢ ਵਧ ਰਹੀ ਹੈ, ਉਸੇ ਤਰ੍ਹਾਂ ਸਿਆਸੀ ਗਰਮੀ ਵਧਦੀ ਜਾ ਰਹੀ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਪਾਰਟੀ ਆਪਣੀ ਜ਼ਮੀਨ 'ਤੇ ਵਰਕਰਾਂ ਨੂੰ ਮਜ਼ਬੂਤ ਕਰਨ 'ਚ ਲੱਗੀ ਹੋਈ ਹੈ। ਹਰ ਪਾਰਟੀ ਦੇ ਵਰਕਰ ਆਪੋ-ਆਪਣੀ ਪਾਰਟੀ ਦੀ ਜਿੱਤ ਦੇ ਦਾਅਵੇ ਕਰਦੇ ਨਜ਼ਰ ਆ ਰਹੇ ਹਨ। ਅਜਿਹੇ 'ਚ ਜਨਤਾ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਹੜੀ ਪਾਰਟੀ ਸੱਤਾ ਦੀ ਕਮਾਨ ਸੰਭਾਲੇਗੀ। ਅਜਿਹੇ 'ਚ ਅਸੀਂ ਏਬੀਪੀ ਨਿਊਜ਼ ਸੀ-ਵੋਟਰ ਨਾਲ ਮਿਲ ਕੇ ਇੱਕ ਵਾਰ ਫਿਰ ਸਰਵੇਖਣ ਕੀਤਾ ਤੇ ਇਸ ਸਰਵੇਖਣ ਰਾਹੀਂ ਯੂਪੀ ਦੀਆਂ ਕੁੱਲ 403 ਸੀਟਾਂ 'ਤੇ ਜਨਤਾ ਦਾ ਮੂਡ ਜਾਣਨ ਦੀ ਕੋਸ਼ਿਸ਼ ਕੀਤੀ ਗਈ।

ਏਬੀਪੀ ਨਿਊਜ਼ ਸੀ ਵੋਟਰ ਦੇ ਸਰਵੇਖਣ ਮੁਤਾਬਕ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਦੇ ਮਾਮਲੇ 'ਚ ਬੜ੍ਹਤ ਮਿਲਦੀ ਨਜ਼ਰ ਆ ਰਹੀ ਹੈ। ਸਰਵੇ ਮੁਤਾਬਕ 41 ਫ਼ੀਸਦੀ ਵੋਟ ਭਾਜਪਾ ਦੇ ਹਿੱਸੇ ਜਾ ਸਕਦੇ ਹਨ। ਦੂਜੇ ਪਾਸੇ ਜੇਕਰ ਸਮਾਜਵਾਦੀ ਪਾਰਟੀ ਦੀ ਗੱਲ ਕਰੀਏ ਤਾਂ 33 ਫੀਸਦੀ ਵੋਟਾਂ ਮਿਲ ਸਕਦੀਆਂ ਹਨ। ਇਸ ਸਰਵੇ 'ਚ ਬਸਪਾ ਤੀਜੇ ਨੰਬਰ 'ਤੇ ਨਜ਼ਰ ਆ ਰਹੀ ਹੈ। ਬਸਪਾ ਦੇ ਖਾਤੇ 'ਚ 13 ਫੀਸਦੀ ਵੋਟਾਂ ਜਾਣ ਦੀ ਸੰਭਾਵਨਾ ਹੈ। ਦੂਜੇ ਪਾਸੇ ਕਾਂਗਰਸ ਨੂੰ 8 ਫੀਸਦੀ ਵੋਟਾਂ ਮਿਲ ਸਕਦੀਆਂ ਹਨ। ਸਰਵੇ ਮੁਤਾਬਕ 5 ਫੀਸਦੀ ਵੋਟਾਂ ਦੂਜੀਆਂ ਪਾਰਟੀਆਂ ਦੇ ਖਾਤੇ 'ਚ ਜਾ ਸਕਦੀਆਂ ਹਨ।

ਯੂਪੀ 'ਚ ਕਿਸ ਕੋਲ ਕਿੰਨੀਆਂ ਵੋਟਾਂ?
ਕੁੱਲ ਸੀਟਾਂ - 403
C VOTER ਸਰਵੇ
BJP+ 41%
SP+  33 %
BSP  13%
ਕਾਂਗਰਸ 8%
ਹੋਰ 5%

 
ਕਿੰਨਾ ਉਤਰਾਅ-ਚੜ੍ਹਾਅ
ਜੇਕਰ ਇਸ ਵਾਰ ਦੇ ਸਰਵੇਖਣ ਦੀ ਤੁਲਨਾ ਪਿਛਲੇ ਐਤਵਾਰ ਦੇ ਸਰਵੇਖਣ ਨਾਲ ਕਰੀਏ ਤਾਂ ਜ਼ਿਆਦਾ ਬਦਲਾਅ ਨਜ਼ਰ ਨਹੀਂ ਆਉਂਦਾ। ਹਾਲਾਂਕਿ ਨਵੇਂ ਸਰਵੇਖਣ 'ਚ ਭਾਜਪਾ ਤੇ ਉਸ ਦੇ ਸਹਿਯੋਗੀ ਦਲਾਂ ਦੇ ਹਿੱਸੇ 1 ਫ਼ੀਸਦੀ ਵੱਧ ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਪਿਛਲੇ ਹਫ਼ਤੇ ਕਰਵਾਏ ਗਏ ਸਰਵੇਖਣ 'ਚ ਜਿੱਥੇ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਕਰੀਬ 40 ਫ਼ੀਸਦੀ ਵੋਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਗਿਆ ਸੀ, ਉੱਥੇ ਇਸ ਵਾਰ ਸਰਵੇਖਣ 'ਚ 41 ਫ਼ੀਸਦੀ ਵੋਟਾਂ ਭਾਜਪਾ ਦੇ ਖਾਤੇ ਵਿੱਚ ਜਾਂਦੀਆਂ ਨਜ਼ਰ ਆ ਰਹੀਆਂ ਹਨ।

ਪਿਛਲੇ ਸਰਵੇਖਣਾਂ ਦੇ ਮੁਕਾਬਲੇ ਇਸ ਵਾਰ ਵੀ ਸਮਾਜਵਾਦੀ ਪਾਰਟੀ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੀਆਂ ਵੋਟਾਂ 'ਚ 1 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੀ ਵਾਰ 32 ਫ਼ੀਸਦੀ ਵੋਟ ਸ਼ੇਅਰ ਦੀ ਥਾਂ ਇਸ ਵਾਰ ਸਪਾ ਨੂੰ 33 ਫ਼ੀਸਦੀ ਵੋਟਾਂ ਮਿਲ ਰਹੀਆਂ ਹਨ। ਤਾਜ਼ਾ ਸਰਵੇ 'ਚ ਬਸਪਾ ਨੂੰ 1 ਫ਼ੀਸਦੀ ਵੋਟ ਸ਼ੇਅਰ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ। ਇਸ ਵਾਰ 13 ਫ਼ੀਸਦੀ ਵੋਟਾਂ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਜਾਂਦੀਆਂ ਨਜ਼ਰ ਆ ਰਹੀਆਂ ਹਨ। ਪਿਛਲੇ ਸਰਵੇਖਣ 'ਚ ਕਾਂਗਰਸ ਨੂੰ 8 ਫ਼ੀਸਦੀ ਵੋਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਸੀ, ਜੋ ਅਜੇ ਵੀ ਬਰਕਰਾਰ ਹੈ।

ਪਾਰਟੀ    27 ਨਵੰਬਰ          4 ਦਸੰਬਰ
ਭਾਜਪਾ+   40%                    41%
SP+      32%                       33%
ਬਸਪਾ     14%                        13%
ਕਾਂਗਰਸ   8%                          8%
ਹੋਰ      6%                          5%

 

(ਨੋਟ : ਉੱਤਰ ਪ੍ਰਦੇਸ਼ 'ਚ ਅਗਲੇ ਸਾਲ ਦੇ ਸ਼ੁਰੂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਏਬੀਪੀ ਨਿਊਜ਼ ਲਈ CVOTER ਨੇ ਹਫ਼ਤਾਵਾਰੀ ਸਰਵੇਖਣ ਰਾਹੀਂ ਯੂਪੀ ਦੇ ਲੋਕਾਂ ਦਾ ਮੂਡ ਜਾਣਿਆ ਹੈ। ਇਸ ਸਰਵੇਖਣ 'ਚ ਯੂਪੀ ਦੇ 11 ਹਜ਼ਾਰ 85 ਲੋਕਾਂ ਨੇ ਹਿੱਸਾ ਲਿਆ ਹੈ। ਇਹ ਸਰਵੇਖਣ 25 ਨਵੰਬਰ ਤੋਂ 1 ਦਸੰਬਰ ਤੱਕ ਹੈ। ਇਸ 'ਚ ਗਲਤੀ ਦਾ ਮਾਰਜਿਨ ਪਲੱਸ ਮਾਇਨਸ ਤਿੰਨ ਤੋਂ ਪਲੱਸ ਮਾਇਨਸ 5% ਹੈ।)