ABP Cvoter Exit Poll 2024: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਦਾ ਆਖਰੀ ਪੜਾਅ ਅੱਜ ਯਾਨੀ 1 ਜੂਨ ਨੂੰ ਪੂਰਾ ਹੋ ਗਿਆ। ਏਬੀਪੀ ਸੀ-ਵੋਟਰ ਦੇ ਐਗਜ਼ਿਟ ਪੋਲ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ।
ਏਬੀਪੀ ਨਿਊਜ਼-ਸੀਵੋਟਰ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਐਨਡੀਏ ਨੂੰ 21 ਫੀਸਦੀ, ਕਾਂਗਰਸ ਨੂੰ 33 ਫੀਸਦੀ, ਆਮ ਆਦਮੀ ਪਾਰਟੀ ਨੂੰ 24 ਫੀਸਦੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 22 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ। ਐਗਜ਼ਿਟ ਪੋਲ ਮੁਤਾਬਕ ਪੰਜਾਬ ਦੀਆਂ 13 ਸੀਟਾਂ 'ਚੋਂ ਐਨਡੀਏ ਨੂੰ 1-3, ਕਾਂਗਰਸ ਨੂੰ 6-8, ਆਮ ਆਦਮੀ ਪਾਰਟੀ ਨੂੰ 3-5 ਅਤੇ ਅਕਾਲੀ ਦਲ ਨੂੰ 0 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।
2019 ਦੀਆਂ ਚੋਣਾਂ ਦਾ ਵੋਟ ਸ਼ੇਅਰ
2019 'ਚ 65.94 ਫੀਸਦੀ ਵੋਟਿੰਗ ਹੋਈ ਸੀ, ਜਿਸ 'ਚ ਕਾਂਗਰਸ ਨੂੰ ਸਭ ਤੋਂ ਵੱਧ 40.12 ਫੀਸਦੀ ਵੋਟਾਂ ਮਿਲੀਆਂ ਸਨ, ਸ਼੍ਰੋਮਣੀ ਅਕਾਲੀ ਦਲ 27.45 ਫੀਸਦੀ ਵੋਟਾਂ ਨਾਲ ਦੂਜੇ ਸਥਾਨ 'ਤੇ ਰਿਹਾ ਸੀ। ਭਾਜਪਾ ਤੀਜੇ ਸਥਾਨ 'ਤੇ ਰਹੀ ਅਤੇ ਆਮ ਆਦਮੀ ਪਾਰਟੀ ਕ੍ਰਮਵਾਰ 9.63 ਫੀਸਦੀ ਅਤੇ 7.38 ਫੀਸਦੀ ਵੋਟਾਂ ਨਾਲ ਚੌਥੇ ਸਥਾਨ 'ਤੇ ਰਹੀ।