ਚੰਡੀਗੜ੍ਹ: ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਅਗਲੀ ਸਰਕਾਰ ਬਣਾਉਣ ਲਈ ਸਿਰ ਧੜ ਦੀ ਬਾਜ਼ੀ ਲਾਉਣੀ ਪਵੇਗੀ ਕਿਉਂਕਿ ਏਬੀਪੀ ਨਿਊਜ਼ ਅਤੇ ਸੀ-ਵੋਟਰ ਦੇ ਤਾਜ਼ਾ ਸਰਵੇਅ 'ਚ ਕੈਪਟਨ ਸਰਕਾਰ ਦੇ ਪ੍ਰਦਰਸ਼ਨ ਤੋਂ ਲੋਕ ਖੁਸ਼ ਨਹੀਂ ਹਨ।ਕੈਪਟਨ ਅਮਰਿੰਦਰ ਸਿੰਘ ਦੀ ਬਜਾਏ ਲੋਕਾਂ ਨੇ ਸਰਵੇਅ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਵਧੀਆ ਕਪਤਾਨ ਦੱਸਿਆ ਹੈ।


ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਚਾਰ ਸਾਲ ਪੂਰੇ ਹੋ ਗਏ ਹਨ।ਅਗਲੇ ਸਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਏਬੀਪੀ ਨਿਊਜ਼ ਨੇ ਸੀ-ਵੋਟਰ ਸਰਵੇਅ ਕਰਵਾਇਆ ਹੈ।ਇਸ ਸਰਵੇਅ ਵਿੱਚ 4 ਹਜ਼ਾਰ 328 ਲੋਕਾਂ ਨਾਲ ਗੱਲ ਕੀਤੀ।ਇਹ ਸਰਵੇਅ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਤੇ ਕਰਵਾਇਆ ਗਿਆ ਹੈ।


ਸਰਵੇਅ 'ਚ ਖ਼ਾਸ ਗੱਲ ਇਹ ਨਿਕਲ ਕੇ ਆਈ ਹੈ ਕਿ ਪੰਜਾਬ ਦੇ ਕਿਸਾਨ ਅੰਦੋਲਨ ਦਾ ਸਭ ਤੋਂ ਵੱਡਾ ਫਾਇਦਾ ਆਮ ਆਮਦੀ ਪਾਰਟੀ ਨੂੰ ਮਿਲ ਰਿਹਾ ਹੈ।ਜੇਕਰ ਅੱਜ ਵਿਧਾਨ ਸਭਾ ਚੋਣਾਂ ਹੁੰਦੀਆਂ ਹਨ ਤਾਂ ਆਮ ਆਦਮੀ ਪਾਰਟੀ 37 ਫੀਸਦ ਵੋਟ ਲੈ ਕੇ ਸਭ ਤੋਂ ਵੱਡੀ ਪਾਰਟੀ ਬਣੇਗੀ। ਹਲਾਂਕਿ ਸਰਵੇਅ ਮੁਤਾਬਿਕ ਪੰਜਾਬ 'ਚ ਕਾਂਗਰਸ ਨੂੰ 43 ਤੋਂ 49 ਅਤੇ ਅਕਾਲੀ ਦਲ ਨੂੰ 12 ਤੋਂ 18 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।ਕਿਸਾਨ ਅੰਦੋਲਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਵਿਖਰੇਵੇਂ ਕਾਰਨ ਬੀਜੇਪੀ ਨੂੰ ਸਰਵੇਅ ਵਿੱਚ ਵੱਡਾ ਨੁਕਸਾਨ ਦਿਖਾਇਆ ਗਿਆ ਹੈ। 


ਸਰਵੇਅ 'ਚ ਪੁੱਛੇ ਗਏ ਸਵਾਲਾਂ ਦੇ ਜਵਾਬ 'ਚ 41 ਫੀਸਦ ਲੋਕਾਂ ਨੇ ਰੁਜ਼ਗਾਰ ਨੂੰ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਦੱਸਿਆ ਹੈ। ਸਰਵੇਅ 'ਚ 43 ਫੀਸਦ ਲੋਕਾਂ ਦਾ ਮੰਨਣਾ ਹੈ ਕਿ ਕਾਂਗਰਸ ਦੀ ਕਮਾਨ ਅਮਰਿੰਦਰ ਸਿੰਘ ਦੀ ਬਜਾਏ ਨਵਜੋਤ ਸਿੰਘ ਸਿੱਧੂ ਨੂੰ ਸੌਂਪੀ ਜਾਵੇ ਤਾਂ ਬੇਹਤਰ ਨਤੀਜੇ ਆਉਣਗੇ। ਕੈਪਟਨ ਦੇ ਪੱਖ 'ਚ   23 ਫੀਸਦ ਲੋਕ ਹਨ।ਸਰਵੇਅ 'ਚ 57 ਫੀਸਦ ਲੋਕਾਂ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ੀ ਜ਼ਾਹਿਰ ਕੀਤੀ ਹੈ।


ਵੇਖੋ ਹੋਰ ਕੀ ਕਹਿੰਦਾ ਹੈ ਇਹ ਸੀ-ਵੋਟਰ ਸਰਵੇਅ


 




    • ਪੰਜਾਬ ਵਿੱਚ ਅਗਲੇ ਸਾਲ ਸਭ ਤੋਂ ਵੱਡਾ ਚੋਣਾਵੀ ਮੁੱਦਾ ਕੀ ਹੋਏਗਾ?
      ਖੇਤੀ ਕਾਨੂੰਨ-19%
      ਵਿਕਾਸ-12%
      ਰੁਜ਼ਗਾਰ-41%
      ਕਾਨੂੰਨ ਵਿਵਸਥਾ-7%
      ਡਰੱਗਜ਼-4%
      ਖਾਲਿਸਤਾਨ-4%
      ਸਿਹਤ-4%
      ਹੋਰ-9%





    • ਕੈਪਟਨ ਦਾ 4 ਸਾਲ ਦਾ ਕੰਮਕਾਜ ਕਿਸ ਤਰ੍ਹਾਂ ਲੱਗਾ?
      ਬਹੁਤ ਚੰਗਾ-14%
      ਚੰਗਾ-19%
      ਖਰਾਬ-57%
      ਕਹਿ ਨਹੀਂ ਸਕਦੇ-10%





    • ਕਿਸਾਨ ਅੰਦੋਲਨ ਮੁੱਦਾ ਬਣਦਾ ਹੈ ਤਾਂ ਕਿਸਨੂੰ ਫਾਇਦਾ ਮਿਲੇਗਾ?
      ਕਾਂਗਰਸ-26%
      ਅਕਾਲੀ ਦਲ-14%
      ਆਪ-29%
      ਬੀਜੇਪੀ-6%
      ਅਸਰ ਨਹੀਂ ਹੋਏਗਾ-9%
      ਕਹਿ ਨਹੀਂ ਸਕਦੇ-16%





    • ਕਿਸਾਨ ਅੰਦੋਲਨ ਨਾਲ ਪ੍ਰਧਾਨ ਮੰਤਰੀ ਦੇ ਪ੍ਰਸਿੱਧੀ ਪ੍ਰਭਾਵਿਤ ਹੋਈ?
      ਹੇਠਾਂ ਆਈ-69%
      ਫਰਕ ਨਹੀਂ ਪਿਆ-17%
      ਕਹਿ ਨਹੀਂ ਸਕਦੇ-14%





    • ਕੀ ਤੁਹਾਨੂੰ ਲੱਗਦਾ ਕਿਸਾਨਾਂ ਦੀਆਂ ਮੰਗਾਂ ਜਾਇਜ਼?
      ਹਾਂ-77%
      ਨਹੀਂ-13%
      ਕਹਿ ਨਹੀਂ ਸਕਦੇ-10%





    • ਕੀ ਪੰਜਾਬ ਵਿੱਚ ਆਪ ਦੀ ਸਰਕਾਰ ਬਣ ਸਕਦੀ?
      ਹਾਂ-43%
      ਨਹੀਂ-32%
      ਕਹਿ ਨਹੀਂ ਸਕਦੇ-25%





    • ਪੰਜਾਬ ਵਿੱਚ ਕਾਂਗਰਸ ਦੀ ਚੰਗੀ ਅਗਵਾਈ ਕੌਣ ਕਰ ਸਕਦਾ?
      ਸਿੱਧੂ-43%
      ਕੈਪਟਨ-23%
      ਦੋਨੋਂ ਨਹੀਂ-26%
      ਕਹਿ ਨਹੀਂ ਸਕਦੇ-8%





    • ਪੰਜਾਬ ਵਿੱਚ ਕਿਸਨੂੰ ਕਿੰਨੇ ਵੋਟ?
      ਕਾਂਗਰਸ-32%
      ਬੀਜੇਪੀ-5%
      ਆਪ-37%
      ਅਕਾਲੀ-21%
      ਹੋਰ-5%





    • ਪੰਜਾਬ ਵਿੱਚ ਕਿਸ ਨੂੰ ਕਿੰਨੀਆਂ ਸੀਟਾਂ?
      ਕਾਂਗਰਸ-43-49
      ਬੀਜੇਪੀ 0-5
      ਆਪ 51-57
      ਅਕਾਲੀ ਦਲ 12-18
      ਹੋਰ 0-3



 


ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ