ਮੁਕਤਸਰ : ਸ਼ਹਿਰ ਦੀ ਕੋਟਕਪੂਰਾ ਰੋਡ ਉੱਤੇ ਬਣੀ ਬਸਤੀ ਦੇ ਦੋ ਨੌਜਵਾਨ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਏ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਘਰ ਨੂੰ ਰੰਗ ਕਰ ਰਹੇ ਸਨ ਇਸ ਦੌਰਾਨ ਛੱਤ ਉਪਰੋਂ ਲੰਘ ਰਹੀਆਂ ਤਾਰਾਂ ਦੀ ਲਪੇਟ ਵਿੱਚ ਆ ਕੇ ਦੋਵੇਂ ਪੁਰੀ ਤਰ੍ਹਾਂ ਝੁਲਸ ਗਏ।
ਇਸ ਤੋਂ ਬਾਅਦ ਇਹਨਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਇੱਕ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ।
ਪੁਲਿਸ ਅਨੁਸਾਰ ਚਮਕੌਰ ਸਿੰਘ ਦੇ ਘਰ ਵਿੱਚ ਸਫ਼ੈਦੀ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਸਫ਼ੈਦੀ ਕਰਨ ਵਾਲੇ ਨੌਜਵਾਨ ਜਦੋਂ ਘਰ ਦੀ ਛੱਤ ਉੱਤੇ ਜਾ ਕੰਮ ਕਰਨ ਲੱਗੇ ਤਾਂ ਉਹ ਉੱਪਰੋਂ ਲੰਘ ਰਹੀਆਂ ਹਾਈ ਵੋਲਟ ਤਾਰਾਂ ਦੀ ਲਪੇਟ ਵਿੱਚ ਆ ਕੇ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ। ਘਰ ਵਿੱਚ ਪਏ ਸਮਾਨ ਨੂੰ ਵੀ ਅੱਗ ਲੱਗ ਗਈ।