Punjab News: ਦੀਨਾਨਗਰ ਦੀ ਪਨਿਆੜ ਖੰਡ ਮਿਲ ਦੇ ਨੇੜੇ ਅੱਜ ਸਵੇਰੇ ਇੱਕ ਖੜ੍ਹੇ ਟਰੱਕ 'ਚ ਹਰਿਆਣਾ ਨੰਬਰ ਦਾ ਟਰੱਕ ਵੱਜ ਗਿਆ। ਦੱਸ ਦਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ ਟਰੱਕਾਂ ਦੇ ਪਰਖੱਚੇ ਉੱਡ ਗਏ। 

ਇਸ ਸਬੰਧੀ ਇੱਕ ਨਿੱਜੀ ਚੈਨਲ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਖੜ੍ਹੇ ਟਰੱਕ ਦੇ ਡਰਾਈਵਰ ਨੇ ਅਤੇ ਮਾਲਕ ਨੇ ਜਾਣਕਾਰੀ ਦਿੱਤੀ ਕਿ ਸਾਡਾ ਟਰੱਕ ਪਠਾਨਕੋਟ ਤੋਂ ਗੁਰਦਾਸਪੁਰ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਉਹ ਚਾਹ ਪੀਣ ਲਈ ਰੁਕਿਆ।

ਇੰਨੇ ਨੂੰ ਪਠਾਨਕੋਟ ਦੀ ਤਰਫ਼ੋਂ ਆ ਰਹੇ ਟਰੱਕ ਨੇ ਮੇਰੇ ਟਰੱਕ ਦੇ ਪਿਛੇ ਟੱਕਰ ਮਾਰ ਦਿੱਤੀ ਅਤੇ ਮੇਰੇ ਮਾਮੂਲੀ ਸੱਟਾਂ ਲੱਗੀਆਂ ਹਨ। ਦੂਜੇ ਟਰੱਕ ਦਾ ਡਰਾਈਵਰ ਬਿਲਕੁੱਲ ਠੀਕ ਹੈ ਅਤੇ ਮੌਕੇ 'ਤੇ ਐੱਸਐੱਸ.ਐੱਫ ਟੀਮ ਵੱਲੋਂ ਮੈਨੂੰ ਫਸਟ ਏਡ ਦਿੱਤੀ ਗਈ ਹੈ ਪਰ ਟਰੱਕਾ ਦੋਨਾਂ ਦਾ ਕਾਫੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।