Punjab News: ਫਿਰੋਜ਼ਪੁਰ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਇਥੇ ਇੱਕ ਨੌਜਵਾਨ ਜੋਕਿ ਆਪਣੀ ਮਾਂ ਦੇ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਿਸੇ ਰਿਸ਼ਤੇਦਾਰ ਨੂੰ ਆਪਣੇ ਵੱਡੇ ਭਰਾ ਦੇ ਵਿਆਹ ਦਾ ਕਾਰਡ ਦੇਣ ਜਾ ਰਿਹਾ ਸੀ, ਜੋ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਦੇ ਮੋਟਰਸਾਈਕਲ ਦੀ ਇੱਕ ਖੜ੍ਹੀ ਟਰਾਲੀ ਨਾਲ ਟੱਕਰ ਹੋ ਗਈ, ਜਿਸ ਨਾਲ ਦੋਵੇਂ ਮਾਂ-ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਥੇ ਉਸ ਘਰ ਵਿਚ ਵਿਆਹ ਦੀਆਂ ਸ਼ਹਿਨਾਈਆਂ ਵਜਣੀਆਂ ਸਨ, ਹੁਣ ਇੱਕੋ ਘਰ ਵਿਚ ਆਪਣਿਆਂ ਦੀਆਂ ਦੋ ਮੌਤਾਂ ਨਾਲ ਮਾਤਮ ਪੱਸਰ ਗਿਆ।



ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਨਾਂ ਸਰਬਜੀਤ ਸਿੰਘ ਹੈ, ਜੋਕਿ ਪਿੰਡ ਲੱਖਾ ਸਿੰਘ ਵਾਲਾ ਉਤਾੜ ਦਾ ਰਹਿਣ ਵਾਲਾ ਸੀ। ਉਸ ਦੇ ਵੱਡੇ ਭਰਾ ਦਾ ਵਿਆਹ 15-16 ਮਾਰਚ ਨੂੰ ਹੋਣਾ ਤੈਅ ਹੋਇਆ ਸੀ। ਇਸੇ ਨੂੰ ਲੈ ਕੇ ਦੋਵੇਂ ਮਾਂ-ਪੁੱਤ ਕਾਰਡ ਦੇਣ ਲਈ ਜਲਾਲਾਬਾਦ ਜਾ ਰਹੇ ਸਨ ਪਰ ਕੀ ਪਤਾ ਸੀ ਉਨ੍ਹਾਂ ਨਾਲ ਰਾਹ ਵਿੱਚ ਹੀ ਭਾਣਾ ਵਾਪਰ ਜਾਣਾ ਹੈ।



ਇਸ ਦੌਰਾਨ ਰਾਹ ਵਿਚ ਖੜ੍ਹੀ ਟਰਾਲੀ ਵਿਚ ਮੁੰਡੇ ਦਾ ਮੋਟਰਸਾਈਕਲ ਜਾ ਟਕਰਾਇਆ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਮਾਂ-ਪੁੱਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਮੁੰਡੇ ਨੇ ਕੰਨਾਂ ਵਿੱਚ ਹੈਡਫੋਨ ਲਾਏ ਹੋਏ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਰਿਵਾਰ ਦੇ ਮੈਂਬਰ ਘਟਨਾ ਵਾਲੀ ਥਾਂ ‘ਤੇ ਆ ਪਹੁੰਚੇ। ਮੌਕੇ ‘ਤੇ ਪਹੁੰਚੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋਇਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।