Punjab News: ਨਵਾਂਸ਼ਹਿਰ ਕੋਲ ਮਹਿੰਦੀਪੁਰ ਨੇੜੇ ਨੈਸ਼ਨਲ ਹਾਈਵੇਅ 'ਤੇ ਬੱਸ ਪਲਟਣ ਕਾਰਨ ਹਾਦਸਾ ਵਾਪਰਨ ਦਾ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਇਕ ਸਕੂਲ ਬੱਸ ਨੂੰ ਪਿੱਛੇ ਤੋਂ ਦੂਜੀ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਰਕੇ ਟਰੱਕ ਅੱਗੇ ਜਾ ਰਹੀ ਉਕਤ ਸਕੂਲ ਦੀ ਬੱਸ ਸੜਕ ਵਿਚਕਾਰ ਪਲਟ ਗਈ।


ਸਕੂਲ ਬੱਸ 'ਚ ਸਵਾਰ ਸਵਾਰੀਆਂ ਕਿਸੇ ਸਮਾਗਮ 'ਤੇ ਜਾ ਰਹੇ ਸੀ


ਦੱਸ ਦਈਏ ਕਿ ਹਾਦਸੇ ਦਾ ਸ਼ਿਕਾਰ ਹੋਈ ਸਕੂਲੀ ਬੱਸ ਵਿਚ ਸਕੂਲ ਬੱਸ ਦੇ ਬੱਚੇ ਨਹੀਂ ਸਨ, ਜਦਕਿ ਹੋਰ ਲੋਕ ਸਵਾਰ ਸਨ। ਬੱਸ ਵਿਚ ਕਰੀਬ 30 ਸਵਾਰੀਆਂ ਸ਼ਾਮਲ ਸਨ, ਜਿਨ੍ਹਾਂ ਵਿਚ ਕਈ ਬੱਚੇ ਵੀ ਮੌਜੂਦ ਸਨ। ਬੱਸ ਵਿਚ ਸਵਾਰ ਹੋ ਕੇ ਸਵਾਰੀਆਂ ਤਰਨਤਾਰਨ ਤੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਿਸੇ ਸਮਾਗਮ ਵਿਚ ਜਾ ਰਹੇ ਸਨ। ਬੱਸ ਵਿਚ ਸਵਾਰ ਬੱਚਿਆਂ ਸਮੇਤ ਕਈ ਔਰਤਾਂ ਜ਼ਖ਼ਮੀ ਹੋਈਆਂ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।