ਚੰਡੀਗੜ੍ਹ: ਹੁਸ਼ਿਆਰਪੁਰ ਤੇ ਪਟਿਆਲਾ ਵਿੱਚ ਵਾਪਰੇ ਦੋ ਸੜਕ ਹਾਦਸਿਆਂ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ। ਹੁਸ਼ਿਆਰਪੁਰ ਵਿੱਚ ਹਾਦਸਾ ਲੰਘੀ ਰਾਤ ਮਹਿਲਪੁਰ ਰੋਡ ਉੱਪਰ ਪਿੰਡ ਹੰਡੋਵਾਲ ਨੇੜੇ ਵਾਪਰਿਆ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਜਦੋਂਕਿ ਇੱਕ ਜਣੇ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਦੂਜਾ ਹਾਦਸਾ ਪਟਿਆਲਾ-ਸੰਗਰੂਰ ਸੜਕ 'ਤੇ ਮਿਲਟਰੀ ਏਰੀਆ ਵਿੱਚ ਹੋਇਆ। ਇਸ ਭਿਆਨਕ ਹਾਦਸੇ ਵਿੱਚ ਤੇਜ਼ ਰਫਤਾਰ ਸਵਿਫਟ ਡਿਜ਼ਾਇਰ ਗੱਡੀ ਬੇਕਾਬੂ ਹੋ ਦਰੱਖਤਾਂ ਨਾਲ ਜਾ ਟਕਰਾਈ। ਹਾਦਸੇ ਵਿੱਚ ਚਾਰ ਮੌਕੇ 'ਤੇ ਹੀ ਮਾਰੇ ਗਏ ਤੇ ਦੋ ਗੰਭੀਰ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੋ ਫਾੜ ਹੋ ਗਈ। ਪਟਿਆਲਾ ਹਾਦਸੇ ਵਿੱਚ ਮਰਨ ਵਾਲੇ ਸਾਰੇ ਵਿਦਿਆਰਥੀ ਸਰਕਾਰੀ ਮਹਿੰਦਰਾ ਕਾਲਜ ਦੇ ਸੀ। ਉਹ ਬਰਨਾਲੇ ਇੱਕ ਲੜਕੇ ਦੀ ਭੈਣ ਦੇ ਵਿਆਹ 'ਤੇ ਜਾ ਰਹੇ ਸੀ। ਇਕਦਮ ਤੇਜ਼ ਰਫਤਾਰ ਕਾਰ ਅੱਗੇ ਅਵਾਰਾ ਗਊ ਆ ਜਾਣ ਕਰਨ ਹਾਦਸਾ ਵਾਪਰਿਆ।