ਕਰਫਿਊ ਦੌਰਾਨ ਡੰਡ ਬੈਠਕਾਂ ਕਢਾਉਣ ਵਾਲੇ ਅਫਸਰ ਦੀ ਸ਼ਾਮਤ
ਏਬੀਪੀ ਸਾਂਝਾ | 31 Mar 2020 11:26 AM (IST)
ਕਰਫਿਊ ਦੌਰਾਨ ਆਮ ਲੋਕਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਅਫਸਰਾਂ ਤੇ ਮੁਲਾਜ਼ਮਾਂ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਹੈ। ਹੁਣ ਤੱਕ ਕੁਝ ਮੁਲਾਜ਼ਮਾਂ ਤੋਂ ਜਵਾਬ ਤਲਬੀ ਕੀਤੀ ਗਈ ਹੈ ਤੇ ਕੁਝ ਖਿਲਾਫ ਕਾਰਵਾਈ ਕੀਤੀ ਗਈ ਹੈ। ਲੋਕਾਂ ਤੋਂ ਡੰਡ ਬੈਠਕਾਂ ਕਢਵਾਉਣ ਤੇ ਨੌਜਵਾਨਾਂ ਦੇ ਵਾਲ ਪੱਟਣ ਦੀ ਘਟਨਾ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਉਪਰੰਤ ਅਬੋਹਰ ਸਬ ਡਵੀਜ਼ਨ ਦੇ ਐਸਡੀਐਮ ਵਿਨੋਦ ਬਾਂਸਲ ਦਾ ਤਬਾਦਲਾ ਕਰ ਦਿੱਤਾ ਹੈ।
ਚੰਡੀਗੜ੍ਹ: ਕਰਫਿਊ ਦੌਰਾਨ ਆਮ ਲੋਕਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਅਫਸਰਾਂ ਤੇ ਮੁਲਾਜ਼ਮਾਂ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਹੈ। ਹੁਣ ਤੱਕ ਕੁਝ ਮੁਲਾਜ਼ਮਾਂ ਤੋਂ ਜਵਾਬ ਤਲਬੀ ਕੀਤੀ ਗਈ ਹੈ ਤੇ ਕੁਝ ਖਿਲਾਫ ਕਾਰਵਾਈ ਕੀਤੀ ਗਈ ਹੈ। ਲੋਕਾਂ ਤੋਂ ਡੰਡ ਬੈਠਕਾਂ ਕਢਵਾਉਣ ਤੇ ਨੌਜਵਾਨਾਂ ਦੇ ਵਾਲ ਪੱਟਣ ਦੀ ਘਟਨਾ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਉਪਰੰਤ ਅਬੋਹਰ ਸਬ ਡਵੀਜ਼ਨ ਦੇ ਐਸਡੀਐਮ ਵਿਨੋਦ ਬਾਂਸਲ ਦਾ ਤਬਾਦਲਾ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਬੋਹਰ ਦੇ ਤਹਿਸੀਲਦਾਰ ਜਸਪਾਲ ਸਿੰਘ ਬਰਾੜ ਨੂੰ ਐਸਡੀਐਮ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਪੀਸੀਐਸ ਅਫ਼ਸਰ ਵਿਨੋਦ ਬਾਂਸਲ ਦਾ ਤਬਾਦਲਾ ਉਪ ਸਕੱਤਰ ਮਾਲ ਤੇ ਸ਼ਿਕਾਇਤਾਂ ਦੀ ਖਾਲੀ ਅਸਾਮੀ ’ਤੇ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਵਿਨੋਦ ਬਾਂਸਲ ਨੇ ਬੀਤੇ ਦਿਨੀਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਸੜਕਾਂ ’ਤੇ ਖੜ੍ਹਾ ਕਰ ਕੇ ਡੰਡ ਬੈਠਕਾਂ ਕਢਵਾਈਆਂ। ਇੰਨਾ ਹੀ ਬੱਸ ਨਹੀਂ ਕਰਫਿਊ ਦੌਰਾਨ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ‘ਕਹੋ ਮੈਂ ਕੁੱਤਾ ਹਾਂ’ ਕਹਿਣ ਲਈ ਮਜਬੂਰ ਕੀਤਾ। ਇਹ ਘਟਨਾ ਬੀਤੇ ਦੋ ਦਿਨਾਂ ਤੋਂ ਸਰਕਾਰੇ ਦਰਬਾਰੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ।